ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਇੰਨਾ ਖ਼ਤਰਨਾਕ ਹੋ ਗਿਆ ਹੈ ਕਿ ਹੁਣ ਇਸ ਦਾ ਅਸਰ ਵੱਡੀਆਂ ਕੰਪਨੀਆਂ ਦੇ ਉੱਚ ਅਧਿਕਾਰੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। Akums ਡਰੱਗਜ਼ ਐਂਡ ਫਾਰਮਾਸਿਊਟੀਕਲਜ਼ (Akums Drugs and Pharmaceuticals) ਦੇ ਪ੍ਰੈਜ਼ੀਡੈਂਟ (ਫਾਈਨਾਂਸ) ਰਾਜਕੁਮਾਰ ਬਾਫਨਾ ਨੇ ਦਿੱਲੀ ਦੇ ਪ੍ਰਦੂਸ਼ਣ ਨੂੰ ਮੁੱਖ ਕਾਰਨ ਦੱਸਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਸਿਹਤ ਕਾਰਨਾਂ ਕਰਕੇ ਲਿਆ ਫੈਸਲਾ
ਰਾਜਕੁਮਾਰ ਬਾਫਨਾ ਨੇ ਕੰਪਨੀ ਦੇ ਚੀਫ ਫਾਈਨਾਂਸ਼ੀਅਲ ਅਫਸਰ (CFO) ਸੁਮੀਤ ਸੂਦ ਨੂੰ ਭੇਜੇ ਆਪਣੇ ਅਸਤੀਫੇ ਵਿੱਚ ਸਪੱਸ਼ਟ ਲਿਖਿਆ ਹੈ ਕਿ ਉਹ "ਦਿੱਲੀ ਦੇ ਪ੍ਰਦੂਸ਼ਣ ਪੱਧਰ" ਕਾਰਨ ਅਹੁਦਾ ਛੱਡ ਰਹੇ ਹਨ। ਕੰਪਨੀ ਨੇ ਇੱਕ ਰੈਗੂਲੇਟਰੀ ਫਾਈਲਿੰਗ ਵਿੱਚ ਪੁਸ਼ਟੀ ਕੀਤੀ ਹੈ ਕਿ ਬਾਫਨਾ 31 ਦਸੰਬਰ 2025 ਨੂੰ ਆਪਣੀਆਂ ਸੇਵਾਵਾਂ ਤੋਂ ਮੁਕਤ ਹੋ ਜਾਣਗੇ। ਕੰਪਨੀ ਦੇ ਸੀ.ਐੱਫ.ਓ. ਨੇ ਬਾਫਨਾ ਦੀ ਸਿਹਤ ਸਬੰਧੀ ਚਿੰਤਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ।
ਦਿੱਲੀ ਵਿੱਚ ਪ੍ਰਦੂਸ਼ਣ ਦੇ ਹਾਲਾਤ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ 'ਗੰਭੀਰ' ਸ਼੍ਰੇਣੀ ਵਿੱਚ ਬਣੀ ਹੋਈ ਹੈ। ਸਰੋਤਾਂ ਅਨੁਸਾਰ ਐਤਵਾਰ ਸਵੇਰੇ ਦਿੱਲੀ ਦਾ ਸਮੁੱਚਾ AQI 391 ਦਰਜ ਕੀਤਾ ਗਿਆ। ਕਈ ਇਲਾਕਿਆਂ ਜਿਵੇਂ ਆਨੰਦ ਵਿਹਾਰ (445), ਪਟਪੜਗੰਜ (425), ਨਹਿਰੂ ਨਗਰ (433) ਅਤੇ ਸ਼ਾਦੀਪੁਰ (445) ਵਿੱਚ AQI ਦਾ ਪੱਧਰ 400 ਤੋਂ ਪਾਰ ਹੋ ਗਿਆ ਹੈ। ਪੂਰੇ ਸ਼ਹਿਰ ਵਿੱਚ ਧੁੰਦ ਅਤੇ ਸਮੋਗ ਦੀ ਚਾਦਰ ਲਿਪਟੀ ਹੋਈ ਹੈ, ਜਿਸ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਸਰਕਾਰ ਵੱਲੋਂ ਸਖ਼ਤ ਕਾਰਵਾਈ
ਪ੍ਰਦੂਸ਼ਣ ਦੇ ਮਾੜੇ ਹਾਲਾਤ ਨੂੰ ਦੇਖਦੇ ਹੋਏ GRAP ਸਟੇਜ-4 ਦੀਆਂ ਪਾਬੰਦੀਆਂ ਲਾਗੂ ਹਨ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਦੋ ਮੁੱਖ ਪਾਬੰਦੀਆਂ ਨੂੰ ਪੱਕੇ ਤੌਰ 'ਤੇ ਲਾਗੂ ਰੱਖਿਆ ਜਾਵੇਗਾ, ਜਿਨ੍ਹਾਂ ਵਿਚ ਜਿਨ੍ਹਾਂ ਵਾਹਨਾਂ ਕੋਲ ਵੈਧ PUCC (ਪ੍ਰਦੂਸ਼ਣ ਸਰਟੀਫਿਕੇਟ) ਨਹੀਂ ਹੋਵੇਗਾ, ਉਨ੍ਹਾਂ ਨੂੰ ਪੈਟਰੋਲ ਨਹੀਂ ਦਿੱਤਾ ਜਾਵੇਗਾ। ਦਿੱਲੀ ਦੇ ਬਾਹਰੋਂ ਆਉਣ ਵਾਲੇ ਉਹ ਵਾਹਨ ਜੋ BS6 ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ, ਉਨ੍ਹਾਂ ਦੇ ਦਾਖਲੇ 'ਤੇ ਰੋਕ ਜਾਰੀ ਰਹੇਗੀ। ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਨਿਰਮਾਣ ਕਾਰਜਾਂ 'ਤੇ ਰੋਕ ਲਗਾਉਣ ਅਤੇ ਸਕੂਲਾਂ ਦੇ ਸੰਚਾਲਨ ਸਬੰਧੀ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਗਲੇ 48 ਘੰਟਿਆਂ ਲਈ ਭਾਰੀ ਮੀਂਹ ਦਾ ਅਲਰਟ! IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤੀ ਚਿਤਾਵਨੀ
NEXT STORY