ਵੈੱਬ ਡੈਸਕ : ਦਿੱਲੀ 'ਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਤੋਂ ਬਾਅਦ, GRAP-3 (ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ) ਅਧੀਨ ਲਗਾਈਆਂ ਗਈਆਂ ਪ੍ਰਦੂਸ਼ਣ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਇਸਦਾ ਮਤਲਬ ਹੈ ਕਿ ਹੁਣ ਦਿੱਲੀ ਵਿੱਚ ਪ੍ਰਦੂਸ਼ਣ ਕੰਟਰੋਲ ਲਈ ਪਹਿਲਾਂ ਲਗਾਏ ਗਏ ਸਖ਼ਤ ਨਿਯਮਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਕਦਮ ਹਵਾ ਦੀ ਗੁਣਵੱਤਾ 'ਚ ਸੁਧਾਰ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਦੱਸ ਦਈਏ ਕਿ ਧੁੰਦ ਅਤੇ ਪ੍ਰਦੂਸ਼ਣ ਕਾਰਨ ਦਿੱਲੀ ਦੀ ਆਬੋ ਹਵਾ ਖਰਾਬ ਹੋਈ ਪਈ ਸੀ। ਹਾਲਾਂਕਿ, ਹੁਣ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਲਈ ਕੁਝ ਰਾਹਤ ਮਿਲੀ ਹੈ। ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ ਦਿੱਲੀ ਐੱਨਸੀਆਰ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋਣ ਤੋਂ ਬਾਅਦ GRAP IV ਲਾਗੂ ਕੀਤਾ ਗਿਆ ਸੀ, ਪਰ ਮੀਂਹ ਤੋਂ ਬਾਅਦ ਹਵਾ ਵਿੱਚ ਸੁਧਾਰ ਹੋਣ ਕਾਰਨ ਇਸਨੂੰ ਹਟਾ ਦਿੱਤਾ ਗਿਆ ਸੀ।
15 ਜਨਵਰੀ ਨੂੰ ਦਿੱਲੀ ਵਿੱਚ AQI ਵਿੱਚ ਅਚਾਨਕ ਵਾਧਾ ਹੋਇਆ, ਜਿਸ ਕਾਰਨ ਕੇਂਦਰ ਸਰਕਾਰ ਦੀ ਕਮੇਟੀ ਨੇ GRAP IV ਲਾਗੂ ਕੀਤਾ। ਇਸ ਦੇ ਨਾਲ ਹੀ, ਦਿੱਲੀ-NCR ਵਿੱਚ ਕਈ ਪਾਬੰਦੀਆਂ ਵਧਾ ਦਿੱਤੀਆਂ ਗਈਆਂ। ਸੁਪਰੀਮ ਕੋਰਟ ਦੇ ਮੌਜੂਦਾ ਆਦੇਸ਼ਾਂ ਅਨੁਸਾਰ, GRAP ਪੜਾਅ- ਚੌਥਾ ਅਤੇ ਤੀਜਾ ਪੜਾਅ ਇਸ ਵੇਲੇ ਐੱਨਸੀਆਰ ਵਿੱਚ ਕ੍ਰਮਵਾਰ 400 ਅਤੇ ਦਿੱਲੀ ਵਿੱਚ 350 ਦੇ ਏਕਿਊਆਈ ਪੱਧਰ 'ਤੇ ਸ਼ੁਰੂ ਹੋਇਆ ਸੀ।
ਪ੍ਰਧਾਨ ਮੰਤਰੀ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਮੁੰਬਈ ਪੁਲਸ ਨੇ ਫੜਿਆ
NEXT STORY