ਨੈਸ਼ਨਲ ਡੈਸਕ : ਰਾਜ ਸਭਾ ’ਚ ਸੋਮਵਾਰ ਦਾ ਪੂਰਾ ਦਿਨ ਦਿੱਲੀ ਸੇਵਾ ਬਿੱਲ ਦੇ ਨਾਂ ’ਤੇ ਸਮਰਪਿਤ ਰਿਹਾ। ਵੀਰਵਾਰ ਨੂੰ ਲੋਕ ਸਭਾ ’ਚ ਪਾਸ ਹੋਣ ਤੋਂ ਬਾਅਦ ਇਸ ਬਿੱਲ ਨੂੰ ਅੱਜ ਰਾਜ ਸਭਾ ’ਚ ਪੇਸ਼ ਕੀਤਾ ਗਿਆ, ਜਿਥੇ ਪੂਰਾ ਦਿਨ ਇਸ ’ਤੇ ਚਰਚਾ ਹੋਈ ਅਤੇ ਇਹ ਬਿੱਲ ਪਾਸ ਹੋ ਗਿਆ। ਦਿੱਲੀ ਸੇਵਾ ਬਿੱਲ ਦੇ ਪੱਖ ’ਚ 131 ਵੋਟਾਂ ਪਈਆਂ, ਜਦਕਿ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਇਸ ਦੇ ਖਿਲਾਫ ਸਿਰਫ 102 ਵੋਟਾਂ ਪਈਆਂ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਅਣਪਛਾਤੇ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀ ਗੋਲ਼ੀ
ਬਿੱਲ ਪਾਸ ਹੋਣ ਤੋਂ ਬਾਅਦ ਸੱਤਾ ਪੱਖ ਨੇ ਮੋਦੀ-ਮੋਦੀ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ। ਇਸ ਦੇ ਜਵਾਬ ਵਿਚ ਵਿਰੋਧੀ ਧਿਰ ਨੇ ਇੰਡੀਆ, ਇੰਡੀਆ ਦੇ ਨਾਅਰੇ ਲਾਏ। ਇਸ ਤੋਂ ਪਹਿਲਾਂ ਚਰਚਾ ਦਾ ਜਵਾਬ ਦੇਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਲ ਨੂੰ ਪਾਸ ਕਰਨ ਲਈ ਸਦਨ ਵਿਚ ਰੱਖਿਆ। ਇਸ ਦੇ ਨਾਲ ਹੀ ਚਰਚਾ ਦਾ ਜਵਾਬ ਦਿੰਦੇ ਹੋਏ ਗ੍ਰਹਿ ਮੰਤਰੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਬਿੱਲ ਪਾਵਰ ਲਈ ਨਹੀਂ ਹੈ। ਅਸੀਂ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਲਈ ਉਤਾਵਲੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਗੱਠਜੋੜ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਗੋਦ ਵਿਚ ਬੈਠ ਗਈ ਹੈ। ਸ਼ਾਹ ਨੇ ਕਿਹਾ ਕਿ ਦਿੱਲੀ ਪੂਰਨ ਸੂਬਾ ਨਹੀਂ ਸਗੋਂ ਕੇਂਦਰ ਸ਼ਾਸਿਤ ਸੂਬਾ ਹੈ। ਇਸ ਦੇ ਸੀਮਤ ਅਧਿਕਾਰ ਹਨ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੱਧ ਪ੍ਰਦੇਸ਼ ਤੋਂ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਹਥਿਆਰਾਂ ਦੇ ਜ਼ਖ਼ੀਰੇ ਸਣੇ 2 ਕਾਬੂ
ਦਿੱਲੀ ਸੇਵਾ ਬਿੱਲ ’ਤੇ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਸ਼ਾਹ ਨੇ ਕਿਹਾ ਕਿ ਚਰਚਾ ’ਚ ਸਾਰਿਆਂ ਨੇ ਆਪਣਾ ਨਜ਼ਰੀਆ ਰੱਖਿਆ ਹੈ। ਉਨ੍ਹਾਂ ਕਿਹਾ ਕਿ ਬਿੱਲ ਦਾ ਮਕਸਦ ਦਿੱਲੀ ਵਿਚ ਭ੍ਰਿਸ਼ਟਾਚਾਰ ਨੂੰ ਰੋਕਣਾ ਹੈ। ਇਹ ਬਿੱਲ ਦਿੱਲੀ ਦੀ ਵਿਵਸਥਾ ਨੂੰ ਸੁਧਾਰਨ ਲਈ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਈ ਤਰੀਕਿਆਂ ਨਾਲ ਦੂਜੇ ਸੂਬਿਆਂ ਨਾਲੋਂ ਵੱਖਰੀ ਹੈ। ਸ਼ਾਹ ਨੇ ਕਿਹਾ ਕਿ ਬਿੱਲ ਵਿੱਚ ਸੁਪਰੀਮ ਕੋਰਟ ਦੇ ਇਕ ਵੀ ਫੈਸਲੇ ਦੀ ਉਲੰਘਣਾ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕੋਲ ਸੀਮਤ ਅਧਿਕਾਰ ਹਨ। ਮੁੱਖ ਮੰਤਰੀ ਸੀਮਤ ਅਧਿਕਾਰਾਂ ਤੋਂ ਜਾਣੂ ਹਨ। ਦਿੱਲੀ ਸੇਵਾ ਬਿੱਲ ਸੰਵਿਧਾਨ ਦੇ ਮੁਤਾਬਕ ਹੈ। ਬਿੱਲ ਦੀ ਇਕ ਵੀ ਵਿਵਸਥਾ ਗ਼ਲਤ ਨਹੀਂ ਹੈ। ਰਾਜਦ ਦੇ ਸੰਸਦ ਮੈਂਬਰ ਮਨੋਜ ਝਾਅ 'ਤੇ ਚੁਟਕੀ ਲੈਂਦਿਆਂ ਸ਼ਾਹ ਨੇ ਕਿਹਾ ਕਿ ਅੱਜ ਉਹ ਜੇ. ਐੱਨ. ਯੂ. ਦੇ ਪ੍ਰੋਫੈਸਰ ਹਨ। ਮੈਨੂੰ ਲੱਗਦਾ ਹੈ ਕਿ ਤੁਸੀਂ ਵਿਦਿਆਰਥੀਆਂ ਨੂੰ ਕਿਵੇਂ ਪੜ੍ਹਾਉਂਦੇ ਹੋਵੋਗੇ। ਉਨ੍ਹਾਂ ਦਾ ਬੌਧਿਕ ਪੱਧਰ ਕੀ ਹੋਵੇਗਾ? ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਝਾਅ ਨੂੰ ਪੁੱਛਿਆ ਕਿ ਦਿੱਲੀ ਇਕ ਰਾਜਧਾਨੀ ਖੇਤਰ ਹੈ। ਮੈਨੂੰ ਮਨੋਜ ਝਾਅ ਜੀ ਦੱਸ ਦੇਣ ਕਿ ਕੀ ਦਿੱਲੀ ਹੁਣ ਰਾਜਧਾਨੀ ਨਹੀਂ ਹੈ? ਦਿੱਲੀ ਦਾ ਰਾਜਧਾਨੀ ਦਾ ਮਹੱਤਵ ਖ਼ਤਮ ਹੋ ਗਿਆ ਹੈ। ਸ਼ਾਹ ਨੇ ਕਿਹਾ ਕਿ ਦਿੱਲੀ ਕੇਂਦਰ ਸ਼ਾਸਿਤ ਸੂਬਾ ਹੈ, ਪੂਰਨ ਸੂਬਾ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UPA ਦਾ ਨਾਂ 'INDIA' ਰੱਖਣ 'ਤੇ 26 ਵਿਰੋਧੀ ਪਾਰਟੀਆਂ ਨੂੰ ਨੋਟਿਸ, ਸ਼ੁੱਕਰਵਾਰ ਨੂੰ ਦੇਣਾ ਹੋਵੇਗਾ ਜਵਾਬ
NEXT STORY