ਨਵੀਂ ਦਿੱਲੀ (ਭਾਸ਼ਾ)– ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸੋਮਵਾਰ ਨੂੰ ਸ਼ਹਿਰ ਦੇ ਇੰਦਰਪ੍ਰਸਥ ਡਿਪੂ ਤੋਂ 100 'ਲੋਅ ਫਲੋਰ' ਏਅਰ ਕੰਡੀਸ਼ਨਡ ਸੀ.ਐਨ.ਜੀ. ਬੱਸਾਂ ਅਤੇ ਇਕ 'ਪ੍ਰੋਟੋਟਾਈਪ (ਨਮੂਨਾ) ਇਲੈਕਟ੍ਰਿਕ' ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਗਹਿਲੋਤ ਨੇ ਕਿਹਾ ਕਿ ਇਹ ਬੱਸਾਂ ਆਧੁਨਿਕ ਅਤੇ ਵਾਤਾਵਰਣ ਅਨੁਕੂਲ ਹਨ ਅਤੇ ਸ਼ਹਿਰ ’ਚ ਪ੍ਰਦੂਸ਼ਣ ਨੂੰ ਘਟਾਉਣ ਵਿਚ ਸਹਾਈ ਹੋਣਗੀਆਂ।
ਦਿੱਲੀ ਸਰਕਾਰ ਦੀ 'ਕਲੱਸਟਰ ਸਕੀਮ' ਤਹਿਤ ਲਿਆਂਦੀਆਂ ਗਈਆਂ ਇਹ ਬੱਸਾਂ 'ਪੈਨਿਕ ਬਟਨ' ਅਤੇ 'ਗਲੋਬਲ ਪੋਜ਼ੀਸ਼ਨਿੰਗ ਸਿਸਟਮ' (ਜੀ.ਪੀ.ਐਸ.) ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਇਸ ਵਿਚ ਦਿਵਿਯਾਂਗ ਲੋਕ ਵੀ ਆਸਾਨੀ ਨਾਲ ਸਫ਼ਰ ਕਰ ਸਕਣਗੇ। ਇਨ੍ਹਾਂ 100 ਬੱਸਾਂ ਦੇ ਚੱਲਣ ਨਾਲ ਸ਼ਹਿਰ ਵਿਚ ਜਨਤਕ ਟਰਾਂਸਪੋਰਟ ਦੀਆਂ ਬੱਸਾਂ ਦੀ ਗਿਣਤੀ 7,000 ਹੋ ਗਈ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਜਨਵਰੀ ’ਚ 100 'ਲੋਅ ਫਲੋਰ' ਏਅਰ-ਕੰਡੀਸ਼ਨਡ ਕੰਪਰੈਸਡ ਨੈਚੁਰਲ ਗੈਸ (ਸੀ.ਐਨ.ਜੀ.) ਬੱਸਾਂ ਅਤੇ ਇਕ 'ਪ੍ਰੋਟੋਟਾਈਪ ਇਲੈਕਟ੍ਰਿਕ' ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਗਹਿਲੋਤ ਨੇ ਉਦੋਂ ਕਿਹਾ ਸੀ ਕਿ ਸਰਕਾਰ ਅਪ੍ਰੈਲ ਤੱਕ 300 'ਇਲੈਕਟ੍ਰਿਕ' ਬੱਸਾਂ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਯੂਕ੍ਰੇਨ ਸੰਕਟ: PM ਮੋਦੀ ਨੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ 35 ਮਿੰਟ ਕੀਤੀ ਗੱਲਬਾਤ, ਜਾਣੋ ਕੀ ਹੋਈ ਵਿਚਾਰ-ਚਰਚਾ
NEXT STORY