ਨਵੀਂ ਦਿੱਲੀ- ਦਿੱਲੀ 'ਚ ਇਕ ਹੋਰ ਲਿਵ-ਇਨ-ਪਾਰਟਨਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਲਿਵ-ਇਨ-ਪਾਰਟਨਰ ਵਲੋਂ ਤਾਰਪੀਨ ਦਾ ਤੇਲ ਪਾ ਕੇ ਅੱਗ ਲਾਉਣ ਮਗਰੋਂ ਬੁਰੀ ਤਰ੍ਹਾਂ ਝੁਲਸੀ 28 ਸਾਲਾ ਕੁੜੀ ਦੀ ਮੌਤ ਹੋ ਗਈ। ਘਟਨਾ ਮਗਰੋਂ ਕੁੜੀ ਨੂੰ ਇਲਾਜ ਲਈ ਏਮਜ਼ ਦੇ ਟਰਾਮਾ ਸੈਂਟਰ 'ਚ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਨੂੰ ਕੁੜੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਤਿੰਨ ਭੈਣਾਂ ਦੇ ਇਕਲੌਤੇ ਭਰਾ ਨੂੰ ਕੁੱਤਿਆ ਨੇ ਨੋਚਿਆ, ਮਾਸੂਮ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
10 ਫਰਵਰੀ ਦੀ ਹੈ ਘਟਨਾ
ਪੁਲਸ ਮੁਤਾਬਕ ਇਹ ਘਟਨਾ 10 ਫਰਵਰੀ ਨੂੰ ਵਾਪਰੀ, ਜਦੋਂ ਮ੍ਰਿਤਕਾ ਨੇ ਆਪਣੇ ਲਿਵ-ਇਨ-ਪਾਰਟਨਰ ਮੋਹਿਤ ਨੂੰ ਉਸ ਦੇ ਦੋਸਤ ਦੇ ਘਰ ਨਸ਼ਾ ਕਰਦੇ ਹੋਏ ਫੜਿਆ। ਇਸ ਗੱਲ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਗੁੱਸੇ 'ਚ ਆ ਕੇ ਮੋਹਿਤ ਨੇ ਕੁੜੀ 'ਤੇ ਤਾਰਪੀਨ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ।
ਬਿਹਤਰ ਇਲਾਜ ਲਈ ਕੁੜੀ ਨੂੰ ਭੇਜਿਆ ਗਿਆ ਸੀ ਏਮਜ਼
11 ਫਰਵਰੀ ਨੂੰ ਅਮਨ ਵਿਹਾਰ ਪੁਲਸ ਸਟੇਸ਼ਨ 'ਚ ਇਕ ਕੁੜੀ ਦੇ ਝੁਲਸਣ ਤੋਂ ਬਾਅਦ ਐੱਸ. ਜੀ. ਐੱਮ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਸੂਚਨਾ ਮਿਲਣ ’ਤੇ ਪੁਲਸ ਤੁਰੰਤ ਹਸਪਤਾਲ ਪੁੱਜੀ। ਪੁਲਸ ਨੇ ਬਾਕਾਇਦਾ ਉਸ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਪਰ ਮਰੀਜ਼ ਬਿਆਨ ਦੇਣ ਦੀ ਹਾਲਤ 'ਚ ਨਹੀਂ ਪਾਈ ਗਈ। ਇਸ ਤੋਂ ਬਾਅਦ ਪੀੜਤਾ ਨੂੰ ਸਫਦਰਜੰਗ ਹਸਪਤਾਲ ਅਤੇ ਫਿਰ ਏਮਜ਼ ਦੇ ਟਰਾਮਾ ਸੈਂਟਰ ਵਿਚ ਅਗਲੇਰੀ ਇਲਾਜ ਲਈ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- iPhone ਦੀ ਚਾਹਤ 'ਚ ਬਣਿਆ 'ਸਨਕੀ', ਡਿਲਿਵਰੀ ਬੁਆਏ ਦਾ ਕਤਲ ਕਰ ਘਰ 'ਚ ਰੱਖੀ ਲਾਸ਼ ਤੇ ਫ਼ਿਰ
6 ਸਾਲਾਂ ਤੋਂ ਮ੍ਰਿਤਕਾ ਰਹਿ ਰਹੀ ਸੀ ਲਿਵ-ਇਨ ਰਿਲੇਸ਼ਨਸ਼ਿਪ 'ਚ
ਜਾਂਚ ਦੌਰਾਨ ਪਤਾ ਲੱਗਾ ਕਿ ਪੀੜਤਾ ਆਪਣੇ ਪਹਿਲੇ ਪਤੀ ਨੂੰ ਛੱਡ ਕੇ ਮੋਹਿਤ ਨਾਂ ਦੇ ਵਿਅਕਤੀ ਨਾਲ ਪਿਛਲੇ 6 ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। ਪੁਲਸ ਨੇ ਦੱਸਿਆ ਕਿ 28 ਸਾਲਾ ਪੀੜਤਾ ਇਕ ਫੁਟਵੀਅਰ ਫੈਕਟਰੀ 'ਚ ਮਜ਼ਦੂਰ ਵਜੋਂ ਕੰਮ ਕਰਦੀ ਸੀ। ਉਸ ਦੇ ਦੋ ਬੱਚੇ ਹਨ, ਉਸ ਦੇ ਪਹਿਲੇ ਵਿਆਹ ਤੋਂ 8 ਸਾਲ ਦਾ ਪੁੱਤਰ ਅਤੇ ਉਸ ਦੇ ਮੌਜੂਦਾ ਰਿਸ਼ਤੇ ਤੋਂ ਇਕ 4 ਸਾਲ ਦੀ ਧੀ ਹੈ। ਸੋਮਵਾਰ ਨੂੰ ਏਮਜ਼ ਦੇ ਟਰਾਮਾ ਸੈਂਟਰ ਨੇ ਦੱਸਿਆ ਕਿ ਪੀੜਤਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਅੱਜ ਉਸ ਦਾ ਪੋਸਟਮਾਰਟਮ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ਨਿੱਕੀ ਦੇ ਕਤਲ ਦੀ ਸਾਜਿਸ਼ 'ਚ ਦੋਸ਼ੀ ਪ੍ਰੇਮੀ ਦੇ ਪਿਤਾ-ਦੋਸਤ ਸਮੇਤ 4 ਗ੍ਰਿਫ਼ਤਾਰ, ਦਿੱਲੀ ਪੁਲਸ ਦਾ ਜਵਾਨ ਵੀ ਸ਼ਾਮਲ
ਪੁਲਸ ਨੇ ਮੁਲਜ਼ਮ ਨੂੰ ਲਿਆ ਹਿਰਾਸਤ 'ਚ
ਪੁਲਸ ਨੇ ਦੱਸਿਆ ਕਿ ਮੁਲਜ਼ਮ ਮੋਹਿਤ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਅਮਨ ਵਿਹਾਰ ਪੁਲਸ ਸਟੇਸ਼ਨ 'ਚ IPC ਦੀ ਧਾਰਾ-302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਯੂਕ੍ਰੇਨ ਤੋਂ ਪਰਤੇ ਕਈ MBBS ਵਿਦਿਆਰਥੀ ਹੁਣ ਦੂਜੇ ਦੇਸ਼ਾਂ ’ਚ ਮੁੜ ਲੈਣ ਲੱਗੇ ਦਾਖ਼ਲੇ
NEXT STORY