ਸ਼ਿਰਡੀ (ਭਾਸ਼ਾ)- ਸ਼ਿਰਡੀ 'ਚ ਸਾਈਂਬਾਬਾ ਮੰਦਰ ਟਰੱਸਟ ਨੇ ਮੰਗਲਵਾਰ ਤੋਂ ਭਗਤਾਂ ਨੂੰ ਧਾਰਮਿਕ ਕੰਪਲੈਕਸ 'ਚ ਸਵੇਰੇ ਅਤੇ ਦੇਰ ਰਾਤ ਦੀ ਵਿਸ਼ੇਸ਼ 'ਆਰਤੀ' 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਟਰੱਸਟ ਨੇ ਸਵੇਰੇ ਦੀ 'ਕਾਕੜ ਆਰਤੀ' ਦਾ ਸਮਾਂ ਵੀ 4.30 ਵਜੇ ਤੋਂ ਬਦਲ ਕੇ ਸਵਾ 5 ਵਜੇ ਅਤੇ ਦੇਰ ਰਾਤ ਦੀ 'ਸ਼ੇਜਾਰਤੀ ਆਰਤੀ ਦੇ ਸਮੇਂ ਨੂੰ 10.30 ਵਜੇ ਤੋਂ ਬਦਲ ਕੇ ਰਾਤ 10 ਵਜੇ ਕਰ ਦਿੱਤਾ ਹੈ।
ਸ਼੍ਰੀ ਸਾਈਂਬਾਬਾ ਸੰਸਥਾ ਟਰੱਸਟ ਦੀ ਮੁੱਖ ਕਾਰਜਕਾਰੀ ਅਧਿਾਕਰੀ ਭਾਗਿਆਸ਼੍ਰੀ ਬਾਨਾਯਤ ਨੇ ਕਿਹਾ ਕਿ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕੋਰੋਨਾ ਪਾਬੰਦੀਆਂ ਦੇ ਮੱਦੇਨਜ਼ਰ, ਭਗਤ ਇਨ੍ਹਾਂ ਆਰਤੀਆਂ 'ਚ ਹਿੱਸਾ ਲੈਣ 'ਚ ਸਮਰੱਥ ਨਹੀਂ ਸਨ ਅਤੇ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਦੋਵੇਂ ਵਿਸ਼ੇਸ਼ ਪ੍ਰਾਰਥਨਾ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ 2008 ਤੱਕ, ਸਵੇਰੇ ਅਤੇ ਸ਼ਾਮ ਦੀ ਆਰਤੀ ਦਾ ਸਮਾਂ ਸਵੇਰੇ ਸਵਾ 5 ਵਜੇ ਅਤੇ ਰਾਤ 10 ਵਜੇ ਸੀ ਪਰ ਬਾਅਦ 'ਚ ਕੁਝ ਕਾਰਨਾਂ ਕਰ ਕੇ ਉਨ੍ਹਾਂ ਨੂੰ ਬਦਲ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਦੇ ਸਮੇਂ ਨੂੰ ਬਦਲ ਦਿੱਤਾ ਹੈ।
ਯੂਕ੍ਰੇਨ ’ਚ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਰਾਹੁਲ ਨੇ ਜਤਾਇਆ ਦੁੱਖ, ਟਵੀਟ ਕਰ ਆਖੀ ਇਹ ਗੱਲ
NEXT STORY