ਵਾਰਾਣਸੀ- ਤਿੰਨ ਮਾਰਚ ਨੂੰ ਯਾਨੀ ਭਲਕੇ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ, ਜਿਸ ਨੂੰ ਧਿਆਨ 'ਚ ਰੱਖਦੇ ਹੋਏ ਦਸ਼ਾਸ਼ਵਮੇਧ ਘਾਟ 'ਤੇ ਵਿਸ਼ਵ ਪ੍ਰਸਿੱਧ ਮਾਂ ਗੰਗਾ ਦੀ ਰੋਜ਼ਾਨਾ ਆਰਤੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਆਮ ਤੌਰ 'ਤੇ ਸ਼ਾਮ 6.15 ਵਜੇ ਸ਼ੁਰੂ ਹੋਣ ਵਾਲੀ ਇਹ ਆਰਤੀ ਹੁਣ ਸ਼ਾਮ 7.30 ਵਜੇ ਸ਼ੁਰੂ ਹੋਵੇਗੀ, ਜੋ ਗ੍ਰਹਿਣ ਦੇ ਮੋਕਸ਼ ਕਾਲ (ਸਮਾਪਨ) ਤੋਂ ਬਾਅਦ ਹੋਵੇਗੀ। ਗੰਗਾ ਸੇਵਾ ਨਿਧੀ ਦੇ ਪ੍ਰਧਾਨ ਸੁਸ਼ਾਂਤ ਮਿਸ਼ਰਾ ਨੇ ਦੱਸਿਆ ਕਿ ਚੰਦਰਗ੍ਰਹਿਣ ਕਾਰਨ ਕਾਸ਼ੀ 'ਚ ਮਾਂ ਗੰਗਾ ਦੀ ਆਰਤੀ ਦਾ ਸਮਾਂ ਬਦਲਿਆ ਗਿਆ ਹੈ।
ਭਾਰਤੀ ਸਮੇਂ ਅਨੁਸਾਰ ਚੰਦਰ ਗ੍ਰਹਿਣ 3 ਮਾਰਚ ਨੂੰ ਦੁਪਹਿਰ 3.20 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6.46-47 ਮਿੰਟ ਨੇੜੇ ਖ਼ਤਮ ਹੋਵੇਗਾ। ਧਾਰਮਿਕ ਮਾਨਤਾਵਾਂ ਅਨੁਸਾਰ, ਗ੍ਰਹਿਣ ਦਾ ਸੂਤਕ ਕਾਲ 9 ਘੰਟੇ ਪਹਿਲਾਂ ਲਾਗੂ ਹੋ ਜਾਂਦਾ ਹੈ, ਇਸ ਕਾਰਨ ਆਰਤੀ ਦਾ ਸਮਾਂ ਬਦਲਿਆ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ 2025 'ਚ 7 ਸਤੰਬਰ ਨੂੰ ਚੰਦਰ ਗ੍ਰਹਿਣ ਕਾਰਨ ਮਾਂ ਗੰਗਾ ਦੀ ਰੋਜ਼ਾਨਾ ਆਰਤੀ ਦਾ ਦੁਪਹਿਰ 12 ਵਜੇ ਸੰਪੰਨ ਕਰਵਾਈ ਗਈ ਸੀ। ਇਹ ਤਬਦੀਲੀ 35 ਸਾਲਾਂ 'ਚ 6ਵੀਂ ਵਾਰ ਹੋ ਰਹੀ ਹੈ। ਇਸ ਤੋਚਂ ਪਹਿਲਾਂ 28 ਅਕਤੂਬਰ 2023, 16 ਜੁਲਾਈ 2019, 27 ਜੁਲਾਈ 2018 ਅਤੇ 7 ਅਗਸਤ 2017 ਨੂੰ ਵੀ ਚੰਦਰ ਗ੍ਰਹਿਣ ਕਾਰਨ ਆਰਤੀ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੇਘਾਲਿਆ 'ਚ ਵੱਡੀ ਕਾਰਵਾਈ: ਬਿਨਾਂ ਦਸਤਾਵੇਜ਼ਾਂ ਦੇ ਦਾਖਲ ਹੋਏ 2 ਬੰਗਲਾਦੇਸ਼ੀ ਗ੍ਰਿਫ਼ਤਾਰ, ਮਦਦ ਕਰਨ ਵਾਲਾ ਵੀ ਕਾਬੂ
NEXT STORY