ਕੱਟੜਾ- ਨਰਾਤਿਆਂ ਤੋਂ ਪਹਿਲਾਂ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਰਿਕਾਰਡ ਤੋੜ ਭਗਤਾਂ ਨੇ ਦਰਸ਼ਨ ਕੀਤੇ। ਉੱਥੇ ਹੀ ਹੁਣ ਮਾਤਾ ਦੇ ਨਰਾਤਿਆਂ ਤੋਂ ਪਹਿਲਾਂ ਰੇਲਵੇ ਨੇ ਭਗਤਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਰੇਲਵੇ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਦਰਮਿਆਨ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਰੇਲ ਗੱਡੀਆਂ ਏਸੀ, ਸਲੀਪਰ ਕਲਾਸ ਅਤੇ ਜਨਰਲ ਕੈਟੇਗਰੀ ਦੇ ਡੱਬਿਆਂ ਵਾਲੀਆਂ ਸਪੈਸ਼ਲ ਰੇਲ ਗੱਡੀਆਂ ਹੋਣਗੀਆਂ।
ਇਹ ਵੀ ਪੜ੍ਹੋ : ਸਾਲ 2023 'ਚ ਅਗਸਤ ਤੱਕ 65 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ
ਇਸ ਤਰ੍ਹਾਂ ਚੱਲਣਗੀਆਂ ਰੇਲ ਗੱਡੀਆਂ
04071 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਣੋ ਦੇਵੀ ਕੱਟੜਾ ਸਪੈਸ਼ਲ ਰੇਲ ਗੱਡੀ 16 ਅਕਤੂਬਰ ਤੋਂ ਲੈ ਕੇ 30 ਨਵੰਬਰ ਤੱਕ ਚਲਾਈ ਜਾਵੇਗੀ। ਇਹ ਰੇਲ ਗੱਡੀ ਇਸ ਦੌਰਾਨ ਹਰੇਕ ਸੋਮਵਾਰ ਅਤੇ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਰਾਤ ਨੂੰ 11.30 ’ਤੇ ਚੱਲ ਕੇ ਅਗਲੇ ਦਿਨ ਦੁਪਹਿਰ 11.25 ’ਤੇ ਕੱਟੜਾ ਪੁੱਜੇਗੀ। ਵਾਪਸੀ ’ਤੇ ਰੇਲ ਗੱਡੀ ਕੱਟੜਾ ਤੋਂ 17 ਅਕਤੂਬਰ ਦਿੱਲੀ ਪੁੱਜੇਗੀ। ਦੂਜੀ ਰੇਲ ਗੱਡੀ 22 ਅਕਤੂਬਰ ਤੋਂ 26 ਨਵੰਬਰ ਤੱਕ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਵਾਰਾਣਸੀ ਚਲਾਈ ਜਾਵੇਗੀ, ਜੋ ਕਿ ਕੱਟੜਾ ਤੋਂ ਹਰੇਕ ਐਤਵਾਰ ਨੂੰ ਚੱਲੇਗੀ। ਰੇਲ ਗੱਡੀ ਕੱਟੜਾ ਤੋਂ ਰਾਤ 11.20 ’ਤੇ ਚੱਲ ਕੇ ਅਗਲੇ ਦਿਨ ਵਾਰਾਣਸੀ ਰਾਤ ਨੂੰ 11.55 ਵਜੇ ਪੁੱਜੇਗੀ ਅਤੇ ਵਾਪਸੀ ਦਿਸ਼ਾ ’ਚ ਰੇਲ ਗੱਡੀ ਵਾਰਾਣਸੀ ਤੋਂ ਹਰੇਕ ਮੰਗਲਵਾਰ ਨੂੰ ਸਵੇਰੇ 6.20 ਵਜੇ ਚੱਲ ਕੇ ਅਗਲੇ ਦਿਨ ਕੱਟੜਾ 11.20 ’ਤੇ ਪੁੱਜੇਗੀ। ਏਸੀ ਦੇ ਡੱਬਿਆਂ ਵਾਲੀ ਇਹ ਸਪੈਸ਼ਲ ਰੇਲ ਗੱਡੀਆਂ ਰਸਤੇ 'ਚ ਸੋਨੀਪਤ, ਪਾਨੀਪਤ, ਕਰਨਾਲ, ਕੁਰੂਕੁਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਊਧਮਪੁਰ (ਸ਼ਹੀਦ ਕੈਪਟਨ ਤੂਸ਼ਾਰ ਮਹਾਜਨ) ਸਟੇਸ਼ਨਾਂ 'ਤੇ ਦੋਵੇਂ ਡਾਇਰੈਕਸ਼ਨ 'ਚ ਰੁਕੇਗੀ। ਉੱਥੇ ਹੀ ਮਾਂ ਭਗਵਤੀ ਦੇ ਦਰਬਾਰ 'ਚ ਹਰ ਦਿਨ ਵੱਡੀ ਗਿਣਤੀ 'ਚ ਭਗਤ ਦਰਸ਼ਨਾਂ ਲਈ ਪਹੁੰਚ ਰਹੇ ਹਨ। ਅੰਕੜਿਆਂ ਅਨੁਸਾਰ, ਸਾਲ ਦੇ ਪਹਿਲੇ 9 ਮਹੀਨਿਆਂ 'ਚ 73 ਲੱਖ ਸ਼ਰਧਾਲੂਆਂ ਨੇ ਮਾਂ ਭਗਵਤੀ ਦੇ ਦਰਬਾਰ 'ਚ ਮੱਥਾ ਟੇਕਿਆ।
ਦਰਸ਼ਨਾਂ ਲਈ ਆਏ ਸ਼ਰਧਾਲੂਆਂ ਦੇ ਅੰਕੜੇ
ਮਹੀਨਾ |
2023 |
2022 |
ਜਨਵਰੀ |
5,24,189 |
4,38,521 |
ਫਰਵਰੀ |
4,14,432 |
3,61,074 |
ਮਾਰਚ |
8,94,650 |
7,78,669 |
ਅਪ੍ਰੈਲ |
10,18,540 |
9,02,192 |
ਮਈ |
9,95,773 |
9,86,766 |
ਜੂਨ |
11,95,844 |
11,29,231 |
ਜੁਲਾਈ |
7,76,800 |
9,07,542 |
ਅਗਸਤ |
7,10,914 |
8,77,762 |
ਸਤੰਬਰ |
7,94,156 |
8,28,382 |
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਏਅਰ ਸ਼ੋਅ 'ਚ 100 ਤੋਂ ਵੱਧ ਏਅਰਕ੍ਰਾਫਟ ਲੈਣਗੇ ਹਿੱਸਾ, ਰਾਫੇਲ ਦੀ ਦਹਾੜ ਨਾਲ ਗੂੰਜੇਗਾ ਆਸਮਾਨ
NEXT STORY