ਅਰਕੀ— ਹਿਮਾਚਲ ਪੁਲਸ ਨੇ ਇੱਥੇ ਨਗਰ 'ਚ ਇਕ ਢਾਬੇ ਤੋਂ ਭਾਰੀ ਮਾਤਰਾ 'ਚ ਚਰਸ ਪ੍ਰਾਪਤ ਕੀਤੀ ਗਈ ਹੈ। ਡੀ. ਐੈੱਸ. ਪੀ. ਯੋਗੇਸ਼ ਰੋਲਟਾ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਇਸ ਢਾਬੇ 'ਚ ਗੈਰਕਾਨੂੰਨੀ ਰੂਪ ਨਾਲ ਚਰਸ ਵੇਚਣ ਦਾ ਧੰਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਨੇ ਢਾਬੇ 'ਚ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਬੈਗ 'ਚ 1 ਕਿਲੋ 200 ਗਰਾਮ ਚਰਸ ਮਿਲੀ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨਰੇਸ਼ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਐੈੱਨ. ਡੀ. ਪੀ. ਐੈੱਸ. ਐੈਕਟ ਤਹਿਤ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
12 ਸਾਲ ਦੀ ਬੱਚੀ ਨੂੰ ਮਿਲੀ ਗਰਭਪਾਤ ਦੀ ਇਜਾਜ਼ਤ
NEXT STORY