ਨੈਸ਼ਨਲ ਡੈਸਕ : ਹਿੰਦੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਧਰਮਿੰਦਰ ਨੂੰ ਕੁਝ ਦਿਨ ਪਹਿਲਾਂ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖਲ ਕਰਵਾਇਆ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਮੀਡੀਆ ਮੁਤਾਬਕ 86 ਸਾਲਾ ਅਦਾਕਾਰ ਨੂੰ ਪਿੱਠ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਧਰਮਿੰਦਰ ਨੇ ਟਵਿੱਟਰ 'ਤੇ ਆਪਣੀ ਸਿਹਤ ਬਾਰੇ ਕਿਹਾ, ''ਦੋਸਤੋ, ਕਿਸੇ ਵੀ ਕੰਮ ਦੀ ਅੱਤ ਨਾ ਕਰੋ। ਮੈਂ ਕੀਤਾ ਤੇ ਮੈਨੂੰ ਭੁਗਤਣਾ ਪਿਆ। ਪਿੱਠ ਦੀ ਇਕ ਵੱਡੀ ਮਾਸਪੇਸ਼ੀ 'ਚ ਖਿਚਾਅ ਹੋਇਆ, ਇਸ ਲਈ ਮੈਨੂੰ ਹਸਪਤਾਲ ਜਾਣਾ ਪਿਆ। ਪਿਛਲੇ 4 ਦਿਨਾਂ ਤੋਂ ਕਾਫੀ ਮੁਸ਼ਕਿਲ ਆਈ। ਮੈਂ ਤੁਹਾਡੀਆਂ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਨਾਲ ਵਾਪਸ ਆ ਗਿਆ ਹਾਂ, ਇਸ ਲਈ ਚਿੰਤਾ ਨਾ ਕਰੋ। ਹੁਣ ਮੈਂ ਬਹੁਤ ਸਾਵਧਾਨ ਰਹਾਂਗਾ।'' ਧਰਮਿੰਦਰ ਜਲਦ ਹੀ ਬੇਟੇ ਸੰਨੀ ਦਿਓਲ ਤੇ ਬੌਬੀ ਦਿਓਲ ਨਾਲ 2007 ਦੀ ਹਿੱਟ ਫ਼ਿਲਮ 'ਅਪਨੇ' ਦੇ ਸੀਕੁਅਲ 'ਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦਿੱਲੀ ਦੇ ਪਾਸ਼ ਇਲਾਕੇ ’ਚ ਮਸ਼ਹੂਰ ਬਿਲਡਰ ਦਾ ਕਤਲ ਕਰ ਲੁੱਟੇ 30 ਲੱਖ ਰੁਪਏ
NEXT STORY