ਭੁਵਨੇਸ਼ਵਰ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਮੰਤਰੀ ਰਹੇ ਭਾਜਪਾ ਦੇ ਸੀਨੀਅਰ ਨੇਤਾ ਦੇਬੇਂਦਰ ਪ੍ਰਧਾਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਹ 84 ਸਾਲ ਦੇ ਸਨ। ਉਨ੍ਹਾਂ ਦੇ ਬੇਟੇ ਧਰਮੇਂਦਰ ਪ੍ਰਧਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਕੇਂਦਰ ਸਰਕਾਰ 'ਚ ਸਿੱਖਿਆ ਮੰਤਰੀ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਓਡੀਸ਼ਾ ਇਕਾਈ ਦੇ ਸਾਬਕਾ ਪ੍ਰਧਾਨ ਦੇਬੇਂਦਰ ਪ੍ਰਧਾਨ ਨੇ ਨਵੀਂ ਦਿੱਲੀ 'ਚ ਆਖ਼ਰੀ ਸਾਹ ਲਿਆ। ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਕਿਹਾ ਕਿ ਦੇਬੇਂਦਰ ਪ੍ਰਧਾਨ ਇਕ ਲੋਕਪ੍ਰਿਯ ਜਨਨੇਤਾ ਅਤੇ ਯੋਗ ਸੰਸਦ ਮੈਂਬਰ ਸਨ। ਮਾਝੀ ਨੇ ਕਿਹਾ,''ਉਨ੍ਹਾਂ ਨੇ (ਦੇਬੇਂਦਰ ਪ੍ਰਧਾਨ ਨੇ) 1999 ਤੋਂ 2001 ਤੱਕ ਕੇਂਦਰੀ ਟਰਾਂਸਪੋਰਟ ਅਤੇ ਖੇਤੀਬਾੜੀ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਨਿਭਾਇਆ। ਇਕ ਜਨਪ੍ਰਤੀਨਿਧੀ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਨੇ ਕਈ ਕਲਿਆਣਕਾਰੀ ਕੰਮ ਕੀਤੇ, ਜਿਸ ਲਈ ਉਨ੍ਹਾਂ ਨੂੰ ਆਮ ਜਨਤਾ ਦਾ ਕਾਫ਼ੀ ਪਿਆਰ ਮਿਲਿਆ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸੇਵਾ ਅਤੇ ਦ੍ਰਿੜ ਸੰਕਲਪ ਦੀ ਭਾਵਨਾ ਨਾਲ ਰਾਜ ਦੇ ਵਿਕਾਸ ਲਈ ਸਮਰਪਿਤ ਕਰ ਦਿੱਤਾ।''
ਮਾਝੀ ਨੇ ਕਿਹਾ ਕਿ ਦੇਸ਼ ਅਤੇ ਰਾਜ ਨੇ ਦੇਬੇਂਦਰ ਪ੍ਰਧਾਨ ਵਜੋਂ ਇਕ ਮਸ਼ਹੂਰ ਲੋਕ ਸੇਵਕ ਗੁਆ ਦਿੱਤਾ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੇ ਬੇਟੇ ਨਾਲ ਵੀ ਗੱਲ ਕੀਤੀ ਅਤੇ ਆਪਣੀ ਹਮਦਰਦੀ ਜ਼ਾਹਰ ਕੀਤੀ। ਓਡੀਸ਼ਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨਵੀਨ ਪਟਨਾਇਕ ਨੇ ਕਿਹਾ,''ਡਾ. ਪ੍ਰਧਾਨ ਦੇ ਦਿਹਾਂਤ ਨਾਲ ਰਾਜ ਨੇ ਇਕ ਪ੍ਰਭਾਵਸ਼ਾਲੀ ਰਾਜਨੀਤਕ ਵਿਅਕਤੀ ਅਤੇ ਲੋਕਪ੍ਰਿਯ ਰਾਜਨੇਤਾ ਗੁਆ ਦਿੱਤਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CSR ਦੇ ਨਾਂ 'ਤੇ ਹਜ਼ਾਰਾਂ ਲੋਕਾਂ ਨਾਲ ਹੋ ਗਈ 281 ਕਰੋੜ ਦੀ ਠੱਗੀ, ਤੁਸੀਂ ਵੀ ਹੋ ਜਾਓ ਸਾਵਧਾਨ
NEXT STORY