ਨਵੀਂ ਦਿੱਲੀ- ਦੁਨੀਆ ਭਰ 'ਚ ਸ਼ੂਗਰ (ਡਾਈਬਟੀਜ਼) ਸਭ ਤੋਂ ਖ਼ਤਰਨਾਕ ਬਿਮਾਰੀਆਂ 'ਚੋਂ ਇਕ ਹੈ, ਜਿਸ ਨਾਲ ਕਰੋੜਾਂ ਲੋਕ ਪੀੜਤ ਹਨ। ਇਹ ਅਜਿਹੀ ਬਿਮਾਰੀ ਹੈ, ਜਿਸ ਦਾ ਹਾਲੇ ਤੱਕ ਕੋਈ ਪੱਕਾ ਇਲਾਜ ਨਹੀਂ ਲੱਭ ਸਕਿਆ, ਜਿਸ ਕਾਰਨ ਮਰੀਜ਼ਾਂ ਨੂੰ ਹਰ ਰੋਜ਼ ਪਰਹੇਜ਼ ਦੇ ਨਾਲ-ਨਾਲ ਲਗਾਤਾਰ ਇਸ ਦੀ ਦਵਾਈ ਲੈਣੀ ਪੈਂਦੀ ਹੈ। ਇਸੇ ਦੌਰਾਨ ਡਾਈਬਟੀਜ਼ ਦੇ ਮਰੀਜ਼ਾਂ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਫਾਰਮਾਸਿਊਟੀਕਲ ਕੰਪਨੀ ਨੋਵੋ ਨੋਰਡਿਸਕ ਨੇ ਭਾਰਤ 'ਚ ਟਾਈਪ-1 ਅਤੇ ਟਾਈਪ-2 ਡਾਇਬੀਟੀਜ਼ ਦੇ ਮਰੀਜ਼ਾਂ ਲਈ ਦੁਨੀਆ ਦਾ ਪਹਿਲਾ ਹਫ਼ਤੇ 'ਚ ਸਿਰਫ਼ ਇੱਕ ਵਾਰ ਲੱਗਣ ਵਾਲਾ ਬੇਸਲ ਇੰਸੁਲਿਨ 'Awiqli' ਲਾਂਚ ਕਰ ਦਿੱਤਾ ਹੈ।
ਮੈਡੀਕਲ ਵਿਗਿਆਨੀਆਂ ਦੀ ਇਸ ਨਵੀਂ ਖੋਜ ਨਾਲ ਮਰੀਜ਼ਾਂ ਨੂੰ ਹੁਣ ਹਫ਼ਤੇ 'ਚ ਸਿਰਫ਼ ਇਕ ਵਾਰ ਇੰਸੁਲਿਨ ਦਾ ਇੰਜੈਕਸ਼ਨ ਲਗਵਾਉਣਾ ਪਵੇਗਾ, ਜਿਸ ਨਾਲ ਉਨ੍ਹਾਂ ਨੂੰ ਰੋਜ਼ਾਨਾ ਇੰਜੈਕਸ਼ਨ ਲਗਾਉਣ ਦੇ ਦਰਦ ਅਤੇ ਝੰਜਟ ਤੋਂ ਛੁਟਕਾਰਾ ਮਿਲੇਗਾ। ਹੁਣ ਤੱਕ ਸ਼ੂਗਰ ਦੇ ਮਰੀਜ਼ਾਂ ਨੂੰ ਖੂਨ 'ਚ ਗਲੂਕੋਜ਼ ਦੀ ਮਾਤਰਾ ਕੰਟਰੋਲ ਰੱਖਣ ਲਈ ਸਾਲ 'ਚ ਹਰ ਰੋਜ਼ ਇੰਸੁਲਿਨ ਦੇ ਇੰਜੈਕਸ਼ਨ ਲਗਾਉਣੇ ਪੈਂਦੇ ਸਨ, ਪਰ ਇਸ ਨਵੇਂ ਇੰਸੁਲਿਨ 'Awiqli' ਦੇ ਆਉਣ ਨਾਲ ਮਰੀਜ਼ਾਂ ਨੂੰ ਹਫ਼ਤੇ 'ਚ ਸਿਰਫ਼ 1 ਵਾਰ, ਭਾਵ ਪੂਰੇ ਸਾਲ 'ਚ ਸਿਰਫ਼ 52 ਇੰਜੈਕਸ਼ਨ ਲਗਾਉਣੇ ਪੈਣਗੇ।
ਇਹ ਵੀ ਪੜ੍ਹੋ- ਸ਼ਾਰਜਾਹ ਤੋਂ ਆਉਂਦਾ ਜਹਾਜ਼ ਹੋ ਗਿਆ ਕ੍ਰੈਸ਼ ! ਸਮੁੰਦਰ ਹੇਠੋਂ ਲੱਭਿਆ ਮਲਬਾ, ਸਵਾਰ ਮੈਂਬਰ ਹਾਲੇ ਵੀ 'ਲਾਪਤਾ'
ਇਹ ਇੰਸੁਲਿਨ ਸਰੀਰ 'ਚ ਜਾਣ ਤੋਂ ਬਾਅਦ ਹੌਲੀ-ਹੌਲੀ ਅਸਰ ਦਿਖਾਉਂਦਾ ਹੈ ਅਤੇ ਪੂਰੇ 7 ਦਿਨਾਂ ਤੱਕ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ 'ਚ ਮਦਦ ਕਰਦਾ ਹੈ। ਕਲੀਨਿਕਲ ਟ੍ਰਾਇਲਾਂ ਵਿੱਚ ਇਹ ਆਮ ਰੋਜ਼ਾਨਾ ਲੱਗਣ ਵਾਲੇ ਇੰਸੁਲਿਨ ਜਿੰਨਾ ਹੀ ਸੁਰੱਖਿਅਤ ਅਤੇ ਅਸਰਦਾਰ ਪਾਇਆ ਗਿਆ ਹੈ। ਜੋ ਮਰੀਜ਼ ਅਕਸਰ ਇੰਸੁਲਿਨ ਦੀ ਡੇਲੀ ਡੋਜ਼ ਲੈਣਾ ਭੁੱਲ ਜਾਂਦੇ ਹਨ ਜਾਂ ਰੋਜ਼-ਰੋਜ਼ ਸੂਈ ਲਗਵਾਉਣ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਲਈ ਇਹ ਇੰਜੈਕਸ਼ਨ ਵਰਦਾਨ ਸਾਬਿਤ ਹੋਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਨੂੰ ਦੁਨੀਆ ਦੀ ਡਾਇਬੀਟੀਜ਼ ਕੈਪੀਟਲ ਕਿਹਾ ਜਾਂਦਾ ਹੈ, ਜਿੱਥੇ ਕਰੋੜਾਂ ਲੋਕ ਇਸ ਬੀਮਾਰੀ ਤੋਂ ਪੀੜਤ ਹਨ। ਪਰ 'Awiqli' ਦੇ ਲਾਂਚ ਹੋਣ ਨਾਲ ਨਾ ਸਿਰਫ਼ ਮਰੀਜ਼ਾਂ ਦਾ ਲਾਈਫਸਟਾਈਲ ਬਿਹਤਰ ਹੋਵੇਗਾ, ਸਗੋਂ ਇਹ ਮਰੀਜ਼ਾਂ ਦੇ ਇਲਾਜ ਦੇ ਖ਼ਰਚੇ ਅਤੇ ਮਾਨਸਿਕ ਤਣਾਅ ਨੂੰ ਘਟਾਉਣ 'ਚ ਵੀ ਮਦਦਗਾਰ ਸਾਬਿਤ ਹੋਵੇਗਾ।
ਇਹ ਵੀ ਪੜ੍ਹੋ- ਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗਾ ਆਸਟ੍ਰੇਲੀਆ, PM ਮੋਦੀ ਦੀ ਮੌਜੂਦਗੀ 'ਚ ਹੋਇਆ ਇਤਿਹਾਸਕ ਸਮਝੌਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੱਧ ਪ੍ਰਦੇਸ਼ ਦੇ ਸਿੰਗਰੌਲੀ 'ਚ ਵੱਡੇ ਮਾਈਨਿੰਗ ਘੁਟਾਲੇ 'ਤੇ ਜੈਰਾਮ ਰਮੇਸ਼ ਦਾ ਵੱਡਾ ਬਿਆਨ
NEXT STORY