ਨਵੀਂ ਦਿੱਲੀ—ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਆਪਣੇ ਟਵੀਟ ਨੂੰ ਲੈ ਕੇ ਇਕ ਟਵਿੱਟਰ ਯੂਜਰਜ਼ ਦੇ ਨਿਸ਼ਾਨੇ 'ਤੇ ਆ ਗਏ ਹਨ। ਇਸ ਵਾਰ ਉਹ ਅਮਰਨਾਥ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਟਰੋਲ ਹੋਏ ਹਨ। ਅਸਲ 'ਚ ਦਿਗਵਿਜੇ ਨੇ ਅਮਰਨਾਥ ਯਾਤਰੀਆਂ ਨੂੰ ਬਚਾਉਣ ਵਾਲੇ ਬੱਸ ਡਰਾਇਵਰ ਸਲੀਮ ਨੂੰ ਲੈ ਕੇ ਕਿਹਾ ਕਿ ਉਹ ਇਕੱਲਾ 53 ਸ਼ਰਧਾਲੂਆਂ ਨੂੰ ਬਚਾ ਕੇ ਲੈ ਗਿਆ, ਪੂਰੀ ਟਰੇਨ ਇਕ ਜੁਨੈਦ ਨੂੰ ਨਾ ਬਚਾ ਸਕੀ। ਉਨ੍ਹਾਂ ਦੇ ਇਸ ਟਵੀਟ ਦੇ ਜਵਾਬ 'ਚ ਲੋਕਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਕਈ ਵੀ ਟਵੀਟ ਕੀਤੇ।
ਇਕ ਯੂਜਰਜ਼ ਨੇ ਲਿਖਿਆ ਕਿ ਇਕ ਜੁਨੈਦ ਨੂੰ ਮਾਰਨ 'ਤੇ ਸਾਰੇ ਹਿੰਦੂ ਅੱਤਵਾਦੀ ਹੋ ਗਏ। ਸੱਤ ਹਿੰਦੂ ਮਾਰਨ 'ਤੇ ਵੀ ਮੁਸਲਿਮ ਅੱਤਵਾਦੀ ਨਾ ਹੋਏ। ਇਕ ਹੋਰ ਯੂਜਰਜ਼ ਨੇ ਲਿਖਿਆ ਕਿ ਇਕੱਲਾ ਨਹਿਰੂ ਗਾਂਧੀ ਪਰਿਵਾਰ ਸਾਰੇ ਆਜ਼ਾਦੀ ਘੁਲਾਟੀਏ ਦਾ ਹੱਕ ਖਾ ਗਿਆ। ਪੂਰੀ ਕਾਂਗਰਸ ਇਕ ਭਗਤ ਸਿੰਘ ਨੂੰ ਨਾ ਬਚਾ ਸਕੀ। ਇਕ ਯੂਜਰਜ਼ ਨੇ ਲਿਖਿਆ ਬੱਸ 'ਚ 2 ਡਰਾਇਵਰ ਸੀ। ਸਲੀਮ ਅਤੇ ਹਰਸ਼ ਦੇਸਾਈ। ਹਰਸ਼ ਨੇ ਖੂਬ ਅੱਤਵਾਦੀਆਂ ਦੀਆਂ ਗੋਲੀਆਂ ਖਾਧੀਆਂ,ਜਦਕਿ ਸਲੀਮ ਨੂੰ ਖਰੋਚ ਤਕ ਨਹੀਂ ਆਈ। ਫਿਰ ਵੀ ਹਿੰਦੂ ਮੁਸਲਿਮ ਭਰਾ-ਭਰਾ।
ਅਮਰਨਾਥ ਯਾਤਰਾ : ਹਮਲੇ ਦੇ ਵਿਰੋਧ ਵਿਚ ਸੜਕਾਂ 'ਤੇ ਦਿਖਿਆ ਲੋਕਾਂ ਦਾ ਗੁੱਸਾ
NEXT STORY