ਮਥੁਰਾ (ਏਜੰਸੀ)- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਪੰਜ ਕਰੋੜ ਰੁਪਏ ਦੇ ਕੇ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ 'ਚ ਬੁਲਾਉਣ ਸੰਬੰਧੀ ਬਿਆਨ 'ਤੇ ਵਿਵਾਦ ਵਧਣ ਮਗਰੋਂ ਸ਼੍ਰੀ ਕ੍ਰਿਸ਼ਨ ਜਨਮਭੂਮੀ ਸੰਘਰਸ਼ ਸੰਨਿਆਸ ਦੇ ਪ੍ਰਧਾਨ ਦਿਨੇਸ਼ ਫਲਾਹਾਰੀ ਨੇ ਪ੍ਰੇਮਾਨੰਦ ਮਹਾਰਾਜ ਅਤੇ ਉਨ੍ਹਾਂ ਦੇ ਚੇਲਿਆਂ ਤੋਂ ਮੁਆਫ਼ੀ ਮੰਗੀ ਹੈ। ਸੋਸ਼ਲ ਮੀਡੀਆ 'ਤੇ ਟਰੋਲ ਹੋਣ ਤੋਂ ਬਾਅਦ ਫਲਾਹਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਦੇਸ਼ ਭਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਦਿਨੇਸ਼ ਫਲਾਹਾਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ,"ਸਾਨੂੰ ਦੇਸ਼ ਭਰ ਤੋਂ ਫੋਨ ਆ ਰਹੇ ਹਨ ਜਿਸ 'ਚ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਸਾਡੇ ਨਾਲ ਨਾਲ ਟਕਰਾਓ। ਸਾਡਾ ਵੀ ਪਰਿਵਾਰ ਹੈ, ਇਸ ਲਈ ਅਸੀਂ ਮਹਾਰਾਜ ਜੀ ਤੋਂ ਮੁਆਫ਼ੀ ਮੰਗਦੇ ਹਾਂ। ਵਿਰਾਟ ਕੋਹਲੀ ਮਹਾਰਾਜ ਜੀ ਨੂੰ ਕਿੰਨਾ ਦੇਣ ਜਾਂ ਮਹਾਰਾਜ ਜੀ ਕੋਹਲੀ ਨੂੰ ਕੀ ਦਿੰਦੇ ਹਨ, ਇਸ ਨਾਲ ਹੁਣ ਸਾਨੂੰ ਕੋਈ ਮਤਲਬ ਨਹੀਂ ਹੈ।"
ਆਪਣੇ ਪਿਛਲੇ ਬਿਆਨਾਂ 'ਤੇ ਸਫ਼ਾਈ ਦਿੰਦੇ ਹੋਏ ਫਲਾਹਾਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੇਮਾਨੰਦ ਮਹਾਰਾਜ ਖ਼ਿਲਾਫ਼ ਕਦੇ ਇਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਮਹਾਰਾਜ ਉਨ੍ਹਾਂ ਲਈ ਅਤੇ ਪੂਰੇ ਦੇਸ਼ ਲਈ ਇਕ ਸਤਿਕਾਰਯੋਗ ਸੰਤ ਹਨ। ਉਨ੍ਹਾਂ ਕਿਹਾ,"ਅਸੀਂ ਉਨ੍ਹਾਂ ਨੂੰ ਇੱਥੇ ਤੱਕ ਕਿਹਾ ਸੀ ਕਿ ਸਾਡੀ ਕਿਡਨੀ ਲੈ ਲਵੋ ਪਰ ਤੁਸੀਂ ਦੁੱਖ ਨਾ ਵੇਖੋ। ਜੇਕਰ ਸਾਡੇ ਕਿਸੇ ਵੀ ਬਿਆਨ ਨੇ ਮਹਾਰਾਜ ਜੀ ਜਾਂ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਦੁੱਖ ਪਹੁੰਚਾਇਆ ਹੈ, ਤਾਂ ਅਸੀਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਾਂ।"
ਵਿਰਾਟ ਕੋਹਲੀ 'ਤੇ ਪਹਿਲਾਂ ਗੰਭੀਰ ਦੋਸ਼ ਲਗਾਉਣ ਵਾਲੇ ਦਿਨੇਸ਼ ਫਲਾਹਾਰੀ ਹੁਣ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਕੋਈ ਬੁਰਾ ਵਿਅਕਤੀ ਨਹੀਂ ਹੈ ਅਤੇ ਆਸ਼ਰਮ ਦੇ ਭੰਡਾਰੇ ਲਈ ਲੱਖਾਂ ਰੁਪਏ ਦਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਰਾਧਾਰਾਣੀ ਦੇ ਸੱਚੇ ਸਾਧਕ ਅਤੇ ਭਗਤ ਬਣ ਗਏ ਹਨ। ਦਿਨੇਸ਼ ਫਲਾਹਾਰੀ ਨੇ ਇਸ ਪੂਰੇ ਵਿਵਾਦ ਪਿੱਛੇ ਭੂ-ਮਾਫੀਆ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਯਮੁਨਾ ਖਾਦਰ 'ਚ ਜ਼ਮੀਨ ਵੇਚਣ ਵਾਲੇ ਕੁਝ ਭੂ-ਮਾਫੀਆ ਕਿਸਮ ਦੇ ਵਿਅਕਤੀ ਪ੍ਰੇਮਾਨੰਦ ਮਹਾਰਾਜ ਨੂੰ ਉਨ੍ਹਾਂ ਦੇ ਵਿਰੁੱਧ ਭੜਕਾ ਰਹੇ ਹਨ।
ਦੱਸਣਯੋਗ ਹੈ ਕਿ ਵਿਰਾਟ ਕੋਹਲੀ ਦੇ ਬੁਲਾਰੇ ਨੇ ਪਹਿਲਾਂ ਦਿਨੇਸ਼ ਫਲਾਹਾਰੀ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠਾ, ਬੇਬੁਨਿਆਦ ਅਤੇ ਤੱਥਾਂ ਤੋਂ ਗਲਤ ਦੱਸਿਆ ਸੀ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਵਿਰਾਟ ਕੋਹਲੀ ਸਿਰਫ਼ ਨਿੱਜੀ ਵਿਸ਼ਵਾਸ ਅਤੇ ਸ਼ਰਧਾ ਦੇ ਕਾਰਨ ਪ੍ਰੇਮਾਨੰਦ ਮਹਾਰਾਜ ਨੂੰ ਮਿਲਣ ਜਾਂਦੇ ਹਨ। ਦਿਨੇਸ਼ ਫਲਾਹਾਰੀ ਨੂੰ ਬਾਅਦ 'ਚ ਸੋਸ਼ਲ ਮੀਡੀਆ 'ਤੇ ਭਾਰੀ ਟਰੋਲ ਕੀਤਾ ਗਿਆ। ਵਿਵਾਦ ਤੋਂ ਬਾਅਦ, ਉਨ੍ਹਾਂ ਨੇ ਹੁਣ ਆਪਣਾ ਬਿਆਨ ਵਾਪਸ ਲੈ ਲਿਆ ਹੈ ਅਤੇ ਮੁਆਫੀ ਮੰਗ ਲਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਆਪ’ ਤੇ ਬਸਪਾ ਦੇ ਕਈ ਆਗੂ ਕਾਂਗਰਸ 'ਚ ਹੋਏ ਸ਼ਾਮਲ
NEXT STORY