ਨਵੀਂ ਦਿੱਲੀ : ਅਕਸਰ ਕਿਹਾ ਜਾਂਦਾ ਹੈ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਇਹ ਗੱਲ ਆਨਲਾਈਨ ਆਰਡਰ 'ਤੇ ਖਾਣ-ਪੀਣ ਦਾ ਸਾਮਾਨ ਪਹੁੰਚਾਉਣ ਵਾਲੇ ਪਲੇਟਫਾਰਮ ਜ਼ੋਮੈਟੋ (Zomato) ਦੇ ਸੀਈਓ ਦੀਪੇਂਦਰ ਗੋਇਲ ਨੇ ਸਾਬਤ ਕਰ ਦਿੱਤੀ। ਐਤਵਾਰ (6 ਅਕਤੂਬਰ) ਨੂੰ ਗੋਇਲ ਖੁਦ ਖਾਣਾ ਪਹੁੰਚਾਉਣ ਪਹੁੰਚੇ ਅਤੇ ਉਨ੍ਹਾਂ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਗੋਇਲ ਨੇ ਇਕ ਵੀਡੀਓ ਪੋਸਟ ਕਰਕੇ ਡਿਲੀਵਰੀ ਬੁਆਏ ਬਣਨ ਦਾ ਆਪਣਾ ਅਨੁਭਵ ਸਾਂਝਾ ਕੀਤਾ ਹੈ। ਗੋਇਲ ਲਿਖਦੇ ਹਨ, “ਮੇਰੇ ਦੂਜੇ ਆਰਡਰ ਦੇ ਦੌਰਾਨ, ਮੈਨੂੰ ਅਹਿਸਾਸ ਹੋਇਆ ਕਿ ਸਾਨੂੰ ਸਾਰੇ ਡਿਲੀਵਰੀ ਭਾਈਵਾਲਾਂ ਦੀਆਂ ਕੰਮਕਾਜੀ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਮਾਲਾਂ ਦੇ ਨਾਲ ਹੋਰ ਨੇੜਿਓਂ ਕੰਮ ਕਰਨ ਦੀ ਲੋੜ ਹੈ। ਮਾਲ ਨੂੰ ਡਿਲੀਵਰੀ ਪਾਰਟਨਰ ਪ੍ਰਤੀ ਵਧੇਰੇ ਮਨੁੱਖੀ ਹੋਣਾ ਚਾਹੀਦਾ ਹੈ।"
ਇਹ ਵੀ ਪੜ੍ਹੋ : ਹੋਸਟਲ 'ਚ ਰਾਤ ਦੇ ਖਾਣੇ ਤੋਂ ਬਾਅਦ ਵਿਦਿਆਰਥਣਾਂ ਦੀ ਸਿਹਤ ਵਿਗੜੀ, 50 ਨੂੰ ਕਰਾਇਆ ਹਸਪਤਾਲ ਦਾਖ਼ਲ
ਮਾਲ ਦੀ ਮੇਨ ਐਂਟਰੈਂਸ ਜ਼ਰੀਏ ਨਹੀਂ ਮਿਲੀ ਐਂਟਰੀ
ਵੀਡੀਓ 'ਚ ਗੋਇਲ ਜ਼ੋਮੈਟੋ ਡਿਲੀਵਰੀ ਬੁਆਏ ਦੀ ਲਾਲ ਵਰਦੀ 'ਚ ਮਾਲ ਦੇ ਐਂਟਰੀ ਗੇਟ 'ਤੇ ਜਾਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਉਸ ਨੇ ਦੱਸਿਆ ਕਿ ਗੁਰੂਗ੍ਰਾਮ ਦੇ ਐਂਬੀਐਂਸ ਮਾਲ 'ਚ ਆਰਡਰ ਚੁੱਕਦੇ ਸਮੇਂ ਉਸ ਨੂੰ ਪੌੜੀਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਮੁੱਖ ਦੁਆਰ ਰਾਹੀਂ ਮਾਲ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਵੀਡੀਓ ਵਿਚ ਅੱਗੇ ਉਹ ਤੀਜੀ ਮੰਜ਼ਿਲ 'ਤੇ ਰੈਸਟੋਰੈਂਟ ਤੱਕ ਪਹੁੰਚਣ ਲਈ ਪੌੜੀਆਂ ਚੜ੍ਹਦਾ ਹੈ। ਉਹ ਫਰਸ਼ 'ਤੇ ਬੈਠਾ ਹੈ ਅਤੇ ਦੂਜੇ ਡਿਲੀਵਰੀ ਲੜਕਿਆਂ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਹੈ।
ਗੁਰੂਗ੍ਰਾਮ ਦੇ ਦੂਜੇ ਸਭ ਤੋਂ ਅਮੀਰ ਸ਼ਖਸ ਹਨ ਦੀਪੇਂਦਰ ਗੋਇਲ
ਹੁਰੁਨ ਇੰਡੀਆ ਰਿਚ ਲਿਸਟ 2024 ਅਨੁਸਾਰ, ਦੀਪੇਂਦਰ ਗੋਇਲ ਗੁਰੂਗ੍ਰਾਮ ਦੇ ਉਨ੍ਹਾਂ 23 ਲੋਕਾਂ ਵਿੱਚੋਂ ਇਕ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 1,000 ਕਰੋੜ ਰੁਪਏ ਜਾਂ ਇਸ ਤੋਂ ਵੱਧ ਹੈ। ਆਪਣੇ ਨਾਂ 'ਤੇ 9,300 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਗੋਇਲ ਗੁਰੂਗ੍ਰਾਮ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਈਕ 'ਤੇ ਸਟੰਟ ਕਰਨਾ ਪਿਆ ਭਾਰੀ, ਇਕ ਦੀ ਮੌਕੇ 'ਤੇ ਮੌਤ ਤੇ ਦੂਜਾ ਲੜ੍ਹ ਰਿਹੈ ਜ਼ਿੰਦਗੀ ਲਈ ਜੰਗ
NEXT STORY