ਮੈਸੂਰ (ਅਨਸ)- ਕਰਨਾਟਕ ਤੋਂ ਇਕ ਬੇਹੱਦ ਖ਼ੌਫਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੁੱਤਰ ਵੱਲੋਂ ਮੋਬਾਇਲ ਦੀ ਜ਼ਿਆਦਾ ਵਰਤੋਂ ਕਰਨ ਦੀ ਆਦਤ ਕਾਰਨ ਇਕ ਪਿਓ ਨੇ ਆਪਣੇ ਹੀ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਘਟਨਾ ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੇ ਬੰਨੀਮੰਤਾਪ ਇਲਾਕੇ ਦੀ ਹੈ। ਮ੍ਰਿਤਕ ਦੀ ਪਛਾਣ ਉਮੈਜ ਵਜੋਂ ਹੋਈ ਹੈ ਅਤੇ ਪੁਲਸ ਨੇ ਉਸ ਦੇ ਪਿਤਾ ਅਸਲਮ ਪਾਸ਼ਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਡਰੋਨ ਰਾਹੀਂ ਆਈ 11 ਕਰੋੜ ਦੀ ਹੈਰੋਇਨ, BSF ਤੇ ਪੁਲਸ ਨੇ ਡਰੋਨ ਸਣੇ ਕੀਤੀ ਬਰਾਮਦ
ਪੁਲਸ ਮੁਤਾਬਕ ਉਮੈਜ ਨੂੰ ਮੋਬਾਇਲ ਫੋਨ ਚਲਾਉਣ ਦੀ ਬਹੁਤ ਜ਼ਿਆਦਾ ਆਦਤ ਸੀ, ਜਿਸ ਦਾ ਪਿਤਾ ਵੱਲੋਂ ਵਿਰੋਧ ਕੀਤੇ ਜਾਣ 'ਤੇ ਉਹ ਅਕਸਰ ਪਿਓ ਨਾਲ ਝਗੜਾ ਕਰਦਾ ਸੀ। ਉਮੈਜ ਆਪਣਾ ਜ਼ਿਆਦਾਤਰ ਸਮਾਂ ਮੋਬਾਇਲ 'ਤੇ ਹੀ ਬਿਤਾਉਂਦਾ ਸੀ, ਜਿਸ ਕਾਰਨ ਉਮੈਜ ਦੀ ਆਪਣੇ ਪਿਓ ਨਾਲ ਤਿੱਖੀ ਬਹਿਸ ਹੋ ਗਈ। ਬਹਿਸ ਸਮੇਂ ਉਮੈਜ ਦੇ ਪਿਤਾ ਦਾ ਗੁੱਸਾ ਸਿਰ ਚੜ੍ਹ ਗਿਆ ਤੇ ਗੁੱਸੇ 'ਚ ਆ ਕੇ ਉਸ ਨੇ ਉਮੈਜ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖ਼ਮ ਵੱਡਾ ਹੋਣ ਕਾਰਨ ਉਮੈਜ ਨੂੰ ਹਸਪਤਾਲ ਲਿਜਾਣਾ ਪਿਆ, ਪਰ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਦਮ ਤੋੜ ਗਿਆ।
ਇਹ ਵੀ ਪੜ੍ਹੋ- 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਘਰ 'ਚ ਵਿਛੇ ਸੱਥਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਛਮੀ ਬੰਗਾਲ : ਰਾਸ਼ਟਰੀ ਗੀਤ ਦਾ ਅਪਮਾਨ ਕਰਨ ਲਈ ਭਾਜਪਾ ਦੇ 12 ਵਿਧਾਇਕਾਂ ਵਿਰੁੱਧ ਐੱਫ.ਆਈ.ਆਰ.
NEXT STORY