ਨੈਸ਼ਨਲ ਡੈਸਕ : ਬਿਹਾਰ ਵਿੱਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਆਖਰਕਾਰ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਵਿਚਾਲੇ ਲਗਭਗ ਅੱਧੇ ਘੰਟੇ ਦੀ ਬੈਠਕ ਹੋਣ ਤੋਂ ਬਾਅਦ ਵਿਭਾਗਾਂ ਦੀ ਪੂਰੀ ਸੂਚੀ ਰਾਜਪਾਲ ਨੂੰ ਸੌਂਪ ਦਿੱਤੀ ਗਈ। ਨਿਤੀਸ਼ ਕੁਮਾਰ ਦੀ ਨਵੀਂ ਕੈਬਨਿਟ ਵਿੱਚ ਸਮਰਾਟ ਚੌਧਰੀ (ਡਿਪਟੀ ਸੀਐੱਮ) ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਇੱਕ ਵਾਰ ਫਿਰ ਬਿਹਾਰ ਦੇ ਡਿਪਟੀ ਸੀਐੱਮ ਦੀ ਜ਼ਿੰਮੇਵਾਰੀ ਸੰਭਾਲਣਗੇ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਭਾਜਪਾ ਕੋਲ ਗ੍ਰਹਿ ਵਿਭਾਗ ਆਇਆ ਹੈ। ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਤੋਂ ਬਾਅਦ ਹੁਣ ਕੈਬਨਿਟ ਮੀਟਿੰਗ ਬੁਲਾਈ ਜਾਵੇਗੀ।
ਜਾਣੋ ਕਿਸਨੂੰ ਕਿਹੜਾ ਵਿਭਾਗ ਮਿਲਿਆ
- ਮੰਤਰੀ ਵਿਭਾਗ
- ਸਮਰਾਟ ਚੌਧਰੀ (ਉਪ ਮੁੱਖ ਮੰਤਰੀ) ਗ੍ਰਹਿ ਵਿਭਾਗ
- ਵਿਜੇ ਸਿਨਹਾ (ਉਪ ਮੁੱਖ ਮੰਤਰੀ) ਭੂਮੀ ਅਤੇ ਮਾਲੀਆ, ਖਾਣਾਂ ਅਤੇ ਭੂ-ਵਿਗਿਆਨ
- ਮੰਗਲ ਪਾਂਡੇ ਸਿਹਤ ਵਿਭਾਗ, ਕਾਨੂੰਨ ਵਿਭਾਗ
- ਦਿਲੀਪ ਜੈਸਵਾਲ ਉਦਯੋਗ ਮੰਤਰੀ
- ਨਿਤਿਨ ਨਵੀਨ ਸੜਕ ਨਿਰਮਾਣ, ਸ਼ਹਿਰੀ ਵਿਕਾਸ, ਰਿਹਾਇਸ਼
- ਸ਼ਰਵਣ ਕੁਮਾਰ ਪੇਂਡੂ ਵਿਕਾਸ, ਆਵਾਜਾਈ ਮੰਤਰੀ
- ਅਸ਼ੋਕ ਚੌਧਰੀ ਪੇਂਡੂ ਨਿਰਮਾਣ ਮੰਤਰੀ
- ਲੇਸ਼ੀ ਸਿੰਘ ਖੁਰਾਕ ਖਪਤਕਾਰ ਮਾਮਲੇ ਮੰਤਰੀ
- ਸੰਤੋਸ਼ ਸੁਮਨ ਲਘੂ ਜਲ ਸਰੋਤ ਮੰਤਰੀ
- ਵਿਜੇਂਦਰ ਯਾਦਵ ਊਰਜਾ ਮੰਤਰੀ
- ਮਦਨ ਸਾਹਨੀ ਸਮਾਜ ਭਲਾਈ ਮੰਤਰੀ
- ਸੁਨੀਲ ਕੁਮਾਰ ਸਿੱਖਿਆ ਮੰਤਰੀ
- ਜਾਮਾ ਖਾਨ ਘੱਟ ਗਿਣਤੀ ਮਾਮਲੇ ਮੰਤਰੀ
- ਰਾਮਕ੍ਰਿਪਾਲ ਯਾਦਵ ਖੇਤੀਬਾੜੀ ਮੰਤਰੀ
- ਰਾਮ ਨਿਸ਼ਾਦ ਪੱਛੜੇ ਵਰਗ ਅਤੇ ਅਤਿ ਪੱਛੜੇ ਵਰਗ ਭਲਾਈ ਵਿਭਾਗ
- ਸੰਜੇ ਟਾਈਗਰ ਕਿਰਤ ਸਰੋਤ ਮੰਤਰੀ
- ਅਰੁਣ ਸ਼ੰਕਰ ਪ੍ਰਸਾਦ ਸੈਰ-ਸਪਾਟਾ, ਕਲਾ ਅਤੇ ਸੱਭਿਆਚਾਰ ਮੰਤਰੀ
- ਸੁਰੇਂਦਰ ਮਹਿਤਾ ਪਸ਼ੂ ਅਤੇ ਮੱਛੀ ਪਾਲਣ ਵਿਭਾਗ
- ਲਖੇਂਦਰ ਪਾਸਵਾਨ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀ ਭਲਾਈ ਮੰਤਰੀ
- ਨਾਰਾਇਣ ਪ੍ਰਸਾਦ ਆਫ਼ਤ ਪ੍ਰਬੰਧਨ ਵਿਭਾਗ
- ਸੰਜੇ ਸਿੰਘ ਜਨ ਸਿਹਤ ਇੰਜੀਨੀਅਰਿੰਗ ਵਿਭਾਗ
- ਸ਼੍ਰੇਅਸੀ ਸਿੰਘ ਸੂਚਨਾ ਤਕਨਾਲੋਜੀ ਅਤੇ ਖੇਡ ਵਿਭਾਗ
- ਪ੍ਰਮੋਦ ਕੁਮਾਰ ਚੰਦਰਵੰਸ਼ੀ ਸਹਿਕਾਰੀ ਵਿਭਾਗ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ
- ਸੰਜੇ ਪਾਸਵਾਨ ਗੰਨਾ ਉਦਯੋਗ ਮੰਤਰੀ
- ਦੀਪਕ ਪ੍ਰਕਾਸ਼ ਪੰਚਾਇਤੀ ਰਾਜ ਮੰਤਰੀ
- ਵਿਜੇ ਕੁਮਾਰ ਚੌਧਰੀ ਜਲ ਸਰੋਤ ਅਤੇ ਇਮਾਰਤ ਨਿਰਮਾਣ ਮੰਤਰੀ
45 ਸਾਲ ਪਹਿਲਾਂ ਮਰਿਆ ਮੁੰਡਾ, ਜਿਊਂਦਾ ਹੋ ਘਰ ਪਰਤਿਆ, ਟੱਬਰ ਦੇ ਵੀ ਉੱਡੇ ਹੋਸ਼
NEXT STORY