ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਤਹਿਤ ਚੇਨਈ ਸਥਿਤ ਡੀ.ਐੱਮ.ਕੇ. ਦੇ ਕੱਢੇ ਗਏ ਅਹੁਦੇਦਾਰ ਜਾਫਰ ਸਾਦਿਕ ਅਤੇ ਉਸ ਦੇ ਕੁਝ ਸਾਥੀਆਂ ਦੀ 55 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ।
ਈ. ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਫੈਡਰਲ ਏਜੰਸੀ ਨੇ 2 ਸਤੰਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਤਹਿਤ 14 ਜਾਇਦਾਦਾਂ ਨੂੰ ਕੁਰਕ ਕਰਨ ਲਈ ਇਕ ਅੰਤ੍ਰਿਮ ਹੁਕਮ ਜਾਰੀ ਕੀਤਾ ਸੀ, ਜਿਸ ’ਚ ਜੇ. ਐੱਸ. ਐੱਮ ਰੈਜ਼ੀਡੈਂਸੀ ਹੋਟਲ, ਇਕ ਆਲੀਸ਼ਾਨ ਬੰਗਲਾ ਅਤੇ ਜੈਗੁਆਰ ਅਤੇ ਮਰਸਡੀਜ਼ ਵਰਗੀਆਂ 7 ਮਹਿੰਗੀਆਂ ਕਾਰਾਂ ਸ਼ਾਮਲ ਹਨ। ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 55.3 ਕਰੋੜ ਰੁਪਏ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮਾਂ ਨੇ ਇਹ ਜਾਇਦਾਦਾਂ ‘ਅਪਰਾਧਿਕ’ ਸਰਗਰਮੀਆਂ ਰਾਹੀਂ ਹਾਸਲ ਕੀਤੀਆਂ ਸਨ। ਸਾਦਿਕ (36) ਨੂੰ ਏਜੰਸੀ ਨੇ ਜੂਨ ’ਚ ਗ੍ਰਿਫ਼ਤਾਰ ਕੀਤਾ ਸੀ ਜਦ ਕਿ ਉਸ ਦੇ ਭਰਾ ਮੁਹੰਮਦ ਸੁਲੇਮਾਨ ਨੂੰ ਅਗਸਤ ’ਚ ਹਿਰਾਸਤ ’ਚ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਮ ਤੋਂ ਘਰ ਜਾ ਰਹੇ ਨੌਜਵਾਨਾਂ ਦਾ ਫਿਸਲ ਗਿਆ ਮੋਟਰਸਾਈਕਲ, ਦੋ ਦੀ ਮੌਤ
NEXT STORY