ਵੈਬ ਡੈਸਕ : ਤਹਾਨੂੰ ਸਭ ਨੂੰ ਅਪੀਲ ਹੈ ਕਿ ਤੁਸੀਂ ਆਪਣੇ ਘਰੋਂ ਸ਼ਾਮ ਸਮੇਂ ਬਾਹਰ ਨਾ ਨਿਕਲੋ। ਸ਼ਹਿਰ ਦੇ ਬਾਜ਼ਾਰ ਵੀ ਸ਼ਾਮ 5 ਵਜੇ ਤੋਂ ਬੰਦ ਕਰ ਦਿਓ। ਆਪਣੇ ਘਰ ਦੀ ਛੱਤ 'ਤੇ ਵੀ ਨਾ ਜਾਓ। ਇਹ ਤੁਹਾਡੇ ਲਈ ਬੇਹੱਦ ਖਤਰਨਾਕ ਹੋ ਸਕਦਾ ਹੈ। ਇਹ ਅਲਰਟ ਅੱਜ ਵਣ ਵਿਭਾਗ ਅਤੇ ਪੁਲਸ ਵਲੋਂ ਨਗਦਾ ਬਾਜ਼ਾਰ ਇਲਾਕੇ ਦੇ ਲੋਕਾਂ ਲਈ ਜਾਰੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਇਕ ਇਸ ਇਲਾਕੇ ਅੰਦਰ ਇਕ ਚੀਤਾ ਘੁੰਮਦਾ ਵਿਖਾਈ ਦਿੱਤਾ ਹੈ। ਜਿਸ ਨੂੰ ਗਲੀ 'ਚ ਬੈਠੀ ਇਕ ਲੜਕੀ ਨੇ ਘਰ ਦੀ ਛੱਤ 'ਤੇ ਚੜ੍ਹਦੇ ਦੇਖਿਆ। ਚੀਤੇ ਨੂੰ ਵੇਖਦੇ ਸਾਰ ਲੜਕੀ ਵਲੋਂ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਇਸ ਤੋਂ ਬਾਅਦ ਬਾਜ਼ਾਰ ਵਿੱਚ ਵਪਾਰੀਆਂ ਅਤੇ ਸਥਾਨਕ ਲੋਕਾਂ ਦੀ ਭੀੜ ਇਕੱਠੀ ਹੋ ਗਈ। ਚੀਤਾ ਛੱਤ 'ਤੇ ਘੁੰਮ ਰਿਹਾ ਸੀ ਅਤੇ ਉਸਨੇ ਹੇਠਾਂ ਵੱਲ ਤੱਕਿਆ, ਸਾਰਾ ਬਾਜ਼ਾਰ ਚੀਤੇ ਨੂੰ ਵੇਖ ਕੇ ਡਰ ਤੇ ਸਹਿਮ ਗਿਆ।
ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ਪਿੱਛੋਂ ਹੁਣ ਵਿਭਾਗ ਸਵੇਰੇ 8 ਵਜੇ ਤੋਂ ਚੀਤੇ ਦੀ ਭਾਲ ਕਰ ਰਿਹਾ ਹੈ। ਹੁਣ ਤੱਕ ਚੀਤੇ ਨੂੰ ਸਿਰਫ ਇੱਕ ਵਾਰ ਦੇਖਿਆ ਗਿਆ ਹੈ। ਇਸ ਦੇ ਲਈ ਉਦੈਪੁਰ ਦੀਆਂ ਟੀਮਾਂ ਉਸ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਘਟਨਾ ਸਲੰਬਰ ਦੇ ਨਗਦਾ ਬਾਜ਼ਾਰ 'ਚ ਸਵੇਰੇ 8 ਵਜੇ ਵਾਪਰੀ।
ਕਸਬੇ ਦੇ ਨਗਦਾ ਬਾਜ਼ਾਰ ਵਿੱਚ ਖੇਤਰੀ ਜੰਗਲਾਤ ਅਧਿਕਾਰੀ ਦਲੀਪ ਸਿੰਘ ਚੌਹਾਨ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਅਸੀਂ ਸਥਾਨਕ ਜੰਗਲਾਤ ਕਰਮਚਾਰੀਆਂ ਨੂੰ ਮੌਕੇ ’ਤੇ ਭੇਜਿਆ ਅਤੇ ਉਦੈਪੁਰ ਤੋਂ ਵੀ ਟੀਮ ਸੱਦੀ ਹੈ। ਚੀਤੇ ਦਾ ਰੈਸਕਿਊ ਕੀਤਾ ਜਾਵੇਗਾ।
ਪੁਲਸ ਸਟੇਸ਼ਨ ਅਧਿਕਾਰੀ ਮਨੀਸ਼ ਖੋਈਵਾਲ ਨੇ ਦੱਸਿਆ - ਉਹ ਇਲਾਕਾ ਜਿੱਥੇ ਚੀਤੇ ਦੀ ਹਰਕਤ ਵੇਖੀ ਗਈ ਸੀ। ਉਥੇ ਬੈਰੀਕੇਡ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ ਹੈ। ਪ੍ਰਸ਼ਾਸਨ ਦੀਆਂ ਹਦਾਇਤਾਂ 'ਤੇ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਬਾਜ਼ਾਰ ਬੰਦ ਰਹਿਣਗੇ। ਇਸ ਦੌਰਾਨ ਚੀਤੇ ਦੀ ਭਾਲ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਦੀਆਂ ਛੱਤਾਂ 'ਤੇ ਨਾ ਜਾਣ।
ਅੱਜ ਸਵੇਰੇ 7:30 ਵਜੇ ਦੇ ਕਰੀਬ ਸਲੰਬਰ ਸ਼ਹਿਰ ਦੇ ਨਗਦਾ ਬਾਜ਼ਾਰ 'ਚ ਚੀਤਾ ਦੇਖਿਆ ਜਾਣ 'ਤੇ ਲੋਕ ਹੈਰਾਨ ਰਹਿ ਗਏ | ਚੀਤਾ ਉਥੋਂ ਭੱਜ ਕੇ ਇਕ ਘਰ ਦੀ ਛੱਤ 'ਤੇ ਚਲਾ ਗਿਆ। ਚੀਤਾ ਘਰ ਦੀ ਛੱਤ 'ਤੇ ਆਰਾਮ ਨਾਲ ਬੈਠਾ ਰਿਹਾ। ਇੰਨਾ ਹੀ ਨਹੀਂ ਚੀਤਾ ਇੱਕ ਘਰ ਦੀਆਂ ਛੱਤਾਂ ਤੋਂ ਦੂਜੇ ਘਰ ਆਉਂਦਾ-ਜਾਂਦਾ ਰਿਹਾ। ਹੇਠਾਂ ਆਬਾਦੀ ਵਾਲੇ ਇਲਾਕੇ ਦੇ ਘਬਰਾਏ ਹੋਏ ਲੋਕਾਂ ਨੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਇਸ ਦੌਰਾਨ ਲੋਕਾਂ ਨੇ ਚੀਤੇ ਦੀ ਹਰਕਤ ਦੀ ਵੀਡੀਓ ਬਣਾਈ। ਚੀਤਾ ਛੱਤ ਦੇ ਬਨ੍ਹੇਰੇ 'ਤੇ ਖੜ੍ਹਾ ਹੋ ਕੇ ਹੇਠਾਂ ਵੱਲ ਦੇਖ ਰਿਹਾ ਹੈ। ਫਿਲਹਾਲ ਪੂਰੇ ਇਲਾਕੇ ਅੰਦਰ ਚੀਤੇ ਦੀ ਮੌਜੂਦਗੀ ਕਾਰਨ ਲੋਕ ਦਹਿਸ਼ਤ ਵਿੱਚ ਨਜ਼ਰ ਆ ਰਹੇ ਹਨ।
ਪਾਕਿਸਤਾਨੀ ਬੀਬੀ ਨੇ ਸਿੱਖਿਆ ਵਿਭਾਗ ਨੂੰ ਲਾ 'ਤਾ 47 ਲੱਖ ਰੁਪਏ ਦਾ ਚੂਨਾ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
NEXT STORY