ਤਿਰੁਵਨੰਤਪੁਰਮ- ਕੇਰਲ ਦੇ ਪਠਾਨਾਮਥਿੱਟਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਡਾਕਟਰ ਜੋੜੇ ਮਨੁੱਖੀ ਬਲੀ ਦੇ ਇਰਾਦੇ ਨਾਲ 2 ਔਰਤਾਂ ਦਾ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ 2 ਔਰਤਾਂ ਦਾ ਕਤਲ ਮਨੁੱਖੀ ਬਲੀ ਵਜੋਂ ਕੀਤਾ ਗਿਆ ਸੀ। ਪੁਲਸ ਅਨੁਸਾਰ ਮੁਲਜ਼ਮਾਂ ਨੇ ਆਪਣੀਆਂ ਆਰਥਿਕ ਤੰਗੀਆਂ ਦੂਰ ਕਰਨ ਅਤੇ ਖੁਸ਼ਹਾਲੀ ਪ੍ਰਾਪਤ ਕਰਨ ਲਈ ਕਥਿਤ ਤੌਰ ’ਤੇ ਔਰਤਾਂ ਦੀ ਬਲੀ ਦਿੱਤੀ ਸੀ। ਪੁਲਸ ਮੁਤਾਬਕ ਉਕਤ ਔਰਤਾਂ ਦੀ ਉਮਰ 50 ਤੋਂ 55 ਸਾਲ ਦੇ ਵਿਚਕਾਰ ਸੀ। ਇਨ੍ਹਾਂ 'ਚੋਂ ਇਕ ਕਦਾਵਨਥਾਰਾ ਦੀ ਰਹਿਣ ਵਾਲੀ ਸੀ ਅਤੇ ਦੂਜੀ ਨੇੜੇ ਹੀ ਸਥਿਤ ਕਾਲਡੀ ਦੀ। ਉਹ ਇਸ ਸਾਲ ਕ੍ਰਮਵਾਰ ਸਤੰਬਰ ਅਤੇ ਜੂਨ ਤੋਂ ਲਾਪਤਾ ਸਨ। ਉਨ੍ਹਾਂ ਦੀ ਭਾਲ ਵਿਚ ਲੱਗੀ ਪੁਲਸ ਨੂੰ ਜਾਂਚ ਦੌਰਾਨ ਘਟਨਾ ਕਥਿਤ ਤੌਰ ’ਤੇ ਮਨੁੱਖੀ ਬਲੀ ਨਾਲ ਸਬੰਧਤ ਹੋਣ ਦੀ ਜਾਣਕਾਰੀ ਮਿਲੀ ਸੀ। ਇਹ ਬਹੁਤ ਗੁੰਝਲਦਾਰ ਮਾਮਲਾ ਹੈ ਅਤੇ ਇਸ ਦੀਆਂ ਕਈ ਪਰਤਾਂ ਹਨ।
ਪੁਲਸ ਨੇ ਦੱਸਿਆ ਕਿ ਬਲੀ ਦੇਣ ਵਾਲੇ ਡਾਕਟਰ ਜੋੜੇ ਨੇ ਪਹਿਲਾਂ 2 ਔਰਤਾਂ ਨੂੰ ਬੰਨ੍ਹ ਕੇ ਤਸ਼ੱਦਦ ਕੀਤਾ। ਇਕ ਲਾਸ਼ ਦੇ 56 ਟੁਕੜੇ ਕੀਤੇ ਗਏ ਸਨ। ਹਾਲਾਂਕਿ ਲਾਸ਼ ਨੂੰ ਖਾਣ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ਪਰ ਸਬੂਤ ਵੀ ਇਸ ਵੱਲ ਇਸ਼ਾਰਾ ਕਰ ਰਹੇ ਹਨ। ਕੇਰਲ 'ਚ 11 ਅਕਤੂਬਰ ਮੰਗਲਵਾਰ ਨੂੰ ਦੋ ਔਰਤਾਂ ਦੇ ਮਨੁੱਖੀ ਬਲੀ ਦਾ ਮਾਮਲਾ ਸਾਹਮਣੇ ਆਇਆ। ਘਟਨਾ 27 ਸਤੰਬਰ ਦੀ ਹੈ। ਕੇਰਲ ਦੇ ਤ੍ਰਿਰੂਵੱਲਾ 'ਚ ਅੰਧਵਿਸ਼ਵਾਸ ਕਾਰਨ ਡਾਕਟਰ ਭਗਵਾਨ ਸਿੰਘ ਅਤੇ ਉਸ ਦੀ ਪਤਨੀ ਲੈਲਾ ਵੱਲੋਂ ਦੋ ਔਰਤਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਫਿਰ ਦੋਵੇਂ ਲਾਸ਼ਾਂ ਦੇ ਟੁਕੜੇ-ਟੁਕੜੇ ਕਰ ਕੇ ਉਨ੍ਹਾਂ ਨੂੰ ਦੱਬ ਦਿੱਤਾ ਗਿਆ। ਮੁਲਜ਼ਮਾਂ ਨੂੰ ਯਕੀਨ ਸੀ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਘਰ ਦੌਲਤ ਅਤੇ ਇੱਜ਼ਤ ਆ ਜਾਵੇਗੀ। ਇਕ ਤਾਂਤਰਿਕ ਮੁਹੰਮਦ ਸ਼ਫੀ ਨੇ ਇਸ ਕੰਮ 'ਚ ਉਸ ਦੀ ਮਦਦ ਕੀਤੀ। ਪੁਲਸ ਨੇ ਮੰਗਲਵਾਰ ਨੂੰ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸਪਾਈਸਜੈੱਟ ਦੇ ਜਹਾਜ਼ ਦੀ ਹੈਦਰਾਬਾਦ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ, ਕੈਬਿਨ ’ਚ ਦਿੱਸਿਆ ਸੀ ਧੂੰਆਂ
NEXT STORY