ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ 'ਚ ਡਾਕਟਰ ਸੁਸਾਇਡ ਮਾਮਲੇ 'ਚ ਪੁਲਸ ਨੇ ਦੋਸ਼ੀ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਦੋਸ਼ੀ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਅਤੇ ਉਨ੍ਹਾਂ ਦੇ ਸਾਥੀ ਕਪਿਲ ਨਾਗਰ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ।
ਦੇਵਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਨੂੰ ਏ.ਸੀ.ਪੀ. ਨੇ ਪੁਸ਼ਪ ਵਿਹਾਰ ਇਲਾਕੇ ਤੋਂ ਹਿਰਾਸਤ 'ਚ ਲਿਆ। ਇਸ ਦੇ ਬਾਅਦ ਜਾਰਵਾਲ ਅਤੇ ਕਪਿਲ ਨਾਗਰ ਤੋਂ ਪੁੱਛਗਿਛ ਕੀਤੀ ਗਈ। ਪੁੱਛਗਿਛ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਥੇ ਹੀ ਪ੍ਰਕਾਸ਼ ਜਾਰਵਾਲ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਖਿਲਾਫ ਗਲਤ ਐਫ.ਆਈ.ਆਰ. ਕੀਤੀ ਗਈ ਹੈ। ਪੁਲਸ ਦੇ ਜ਼ਰੀਏ ਕੀਤੇ ਗਏ ਮੁਕੱਦਮੇ ਨੂੰ ਦੇਵਲੀ ਵਿਧਾਇਕ ਨੇ ਗੈਰ-ਸੰਵਿਧਾਨਕ ਦੱਸਿਆ ਹੈ। ਨਾਲ ਹੀ ਕਿਹਾ ਹੈ ਕਿ ਇਹ ਉਨ੍ਹਾਂ ਦੇ ਨਾਲ ਰਾਜਨੀਤਕ ਸਾਜਿਸ਼ ਹੋਈ ਹੈ।
ਇਸ ਤੋਂ ਪਹਿਲਾਂ ਵਿਧਾਇਕ ਪ੍ਰਕਾਸ਼ ਨੂੰ ਦਿੱਲੀ ਪੁਲਸ ਪੁੱਛਗਿੱਛ ਲਈ ਦੋ ਵਾਰ ਸੱਦ ਚੁੱਕੀ ਸੀ। ਹਾਲਾਂਕਿ ਦੋਨਾਂ ਵਾਰ ਪ੍ਰਕਾਸ਼ ਜਾਰਵਾਲ ਦਿੱਲੀ ਪੁਲਸ ਸਾਹਮਣੇ ਪੇਸ਼ ਨਹੀਂ ਹੋਏ। ਜਿਸ ਦੇ ਬਾਅਦ ਵਿਧਾਇਕ ਪ੍ਰਕਾਸ਼ ਜਾਰਵਾਲ ਅਤੇ ਉਨ੍ਹਾਂ ਦੇ ਸਾਥੀ ਕਪਿਲ ਨਾਗਰ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਦੋਵੇਂ ਹੀ ਫਰਾਰ ਸਨ। ਪਰ ਹੁਣ ਜਾਰਵਾਲ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਮੋਦੀ ਸਰਕਾਰ ਨੇ ਸੂਬਿਆਂ 'ਚ ਭੇਜੀਆਂ 10 ਕੇਂਦਰੀ ਟੀਮਾਂ
NEXT STORY