ਵੈੱਬ ਡੈਸਕ : ਝਾਰਖੰਡ ਦੇ ਧਨਬਾਦ ਵਿੱਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਦੇਖਣ ਨੂੰ ਮਿਲੀ। ਇੱਥੇ ਕੁੱਤਿਆਂ ਨੇ ਇੱਕ ਮਾਸੂਮ ਬੱਚੇ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਬੱਚਾ ਗੰਭੀਰ ਜ਼ਖਮੀ ਹੋ ਗਿਆ। ਇੰਨਾ ਹੀ ਨਹੀਂ ਉਸ ਨੂੰ ਬਚਾਉਣ ਗਏ ਲੋਕਾਂ ਉੱਤੇ ਵੀ ਆਵਾਰਾ ਕੁੱਤਿਆਂ ਨੇ ਹਮਲਾ ਕੀਤਾ।
ਨਸ਼ੇ ਖਿਲਾਫ ਪੰਜਾਬ ਪੁਲਸ ਦੀ ਕਾਰਵਾਈ ਜਾਰੀ, ਹੁਣ ਇਸ ਇਲਾਕੇ 'ਚ ਤਿੰਨ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫ੍ਰੀਜ਼
ਤਿੰਨ ਲੋਕਾਂ 'ਤੇ ਆਵਾਰਾ ਕੱਤਿਆਂ ਨੇ ਕੀਤਾ ਹਮਲਾ
ਮਾਮਲਾ ਜ਼ਿਲ੍ਹੇ ਦੇ ਸਰਾਏਢੇਲਾ ਥਾਣਾ ਖੇਤਰ ਦੇ ਜਗਜੀਵਨ ਨਗਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ 3 ਸਾਲ ਦਾ ਬੱਚਾ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਦੌਰਾਨ ਦੋ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਮਾਸੂਮ ਬੱਚੇ ਦਾ ਜਬਾੜਾ ਚਬਾ ਲਿਆ। ਇੱਕ ਨੌਜਵਾਨ ਬੱਚੇ ਨੂੰ ਬਚਾਉਣ ਲਈ ਆਇਆ, ਪਰ ਕੁੱਤਿਆਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ ਅਤੇ ਉਸਦੀ ਉਂਗਲੀ ਚਬਾ ਲਈ। ਕੁੱਤਿਆਂ ਦਾ ਆਤੰਕ ਇੱਥੇ ਹੀ ਨਹੀਂ ਰੁਕਿਆ। ਨੌਜਵਾਨ ਨੂੰ ਬਚਾਉਣ ਲਈ ਆਏ ਇੱਕ ਹੋਰ ਨੌਜਵਾਨ 'ਤੇ ਵੀ ਕੁੱਤਿਆਂ ਨੇ ਹਮਲਾ ਕਰ ਦਿੱਤਾ।
'ਕਿਸੇ ਵੀ ਸੂਰਤ 'ਚ ਬਖਸ਼ਾਂਗੇ ਨਹੀਂ', ਨਸ਼ੇ ਦੇ ਕਾਰੋਬਾਰੀਆਂ ਨੂੰ ਵਿੱਤ ਮੰਤਰੀ ਦੀ ਵਾਰਨਿੰਗ
ਘਟਨਾ ਤੋਂ ਬਾਅਦ ਤਿੰਨੋਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕੁੱਤੇ ਵੱਲੋਂ ਇੱਕੋ ਸਮੇਂ ਤਿੰਨ ਲੋਕਾਂ 'ਤੇ ਹਮਲਾ ਕਰਨ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਰ ਪਾਸੇ ਸਨਸਨੀ ਫੈਲੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਗਲ 'ਚੋਂ ਮਿਲੀ ਔਰਤ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
NEXT STORY