ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤੀ ਏਅਰਲਾਈਨਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰ ਤੋਂ ਪਹਿਲਾਂ ਦੀ ਉਨ੍ਹਾਂ ਦੀ ਘਰੇਲੂ ਜਹਾਜ਼ ਸੇਵਾਵਾਂ ਦੀ ਕੁਲ ਸਮਰੱਥਾ ਦੇ ਹਿਸਾਬ ਨਾਲ 45 ਫੀਸਦੀ ਤੱਕ ਉਡਾਣ ਭਰਨ ਦੀ ਮਨਜ਼ੂਰੀ ਦਿੱਤੀ। ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਕਰਣ ਲਈ ਲਾਗੂ ਲਾਕਡਾਊਨ ਦੀ ਵਜ੍ਹਾ ਨਾਲ ਕਰੀਬ ਦੋ ਮਹੀਨੇ ਤੱਕ ਸੇਵਾ ਬੰਦ ਰਹਿਣ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 25 ਮਈ ਤੋਂ ਘਰੇਲੂ ਯਾਤਰੀ ਸੇਵਾ ਨੂੰ ਸੰਚਾਲਨ ਦੀ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਏਅਰਲਾਈਨਾਂ ਨੂੰ ਕੋਰੋਨਾ ਕਾਲ ਤੋਂ ਪਹਿਲਾਂ ਵਾਲੀ ਉਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਸਿਰਫ ਇੱਕ ਤਿਹਾਈ ਉਡਾਣਾਂ ਭਰਨ ਦੀ ਹੀ ਮਨਜ਼ੂਰੀ ਦਿੱਤੀ ਗਈ ਸੀ।
ਮੰਤਰਾਲਾ ਨੇ 21 ਮਈ ਨੂੰ ਜਾਰੀ ਆਪਣੇ ਆਦੇਸ਼ 'ਚ ਸੋਧ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ, ‘‘ਇੱਕ ਤਿਹਾਈ ਸਮਰੱਥਾ ਨੂੰ 45 ਫੀਸਦੀ ਸਮਰੱਥਾ ਪੜ੍ਹਿਆ ਜਾਵੇ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਦੇਸ਼ 'ਚ ਘਰੇਲੂ ਉਡਾਣ ਸੇਵਾ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇੱਕ ਮਹੀਨੇ 'ਚ 18,92,581 ਮੁਸਾਫਰਾਂ ਨੇ 21,316 ਉਡਾਣਾਂ ਦੇ ਜ਼ਰੀਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕੀਤੀ।
ਅੱਤਵਾਦੀ ਅਤੇ ਹਿੰਸਕ ਘਟਨਾਵਾਂ ਤੋਂ ਇੰਝ ਨਜਿੱਠੇਗੀ ਦਿੱਲੀ ਪੁਲਸ, ਦਿੱਤੀ ਜਾ ਰਹੀ ਖਾਸ ਟ੍ਰੇਨਿੰਗ
NEXT STORY