ਹਰਿਆਣਾ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੇ ਮੁਖੀ ਬਲਜੀਤ ਸਿੰਘ ਦਾਦੂਵਾਲ ਪਹਿਲੇ ਪ੍ਰਮੁੱਖ ਕੱਟੜ ਸਿੱਖ ਪ੍ਰਚਾਰਕ ਬਣ ਗਏ ਹਨ, ਜਿਨ੍ਹਾਂ ਨੇ ਸਿੱਖ ਨੌਜਵਾਨਾਂ, ਖ਼ਾਸ ਕਰ ਕੇ ਅੰਮ੍ਰਿਤਧਾਰੀਆਂ ਨੂੰ ਖਾਲਿਸਤਾਨ ਦੇ ਨਾਮ 'ਤੇ ਵੱਖਵਾਦੀ ਸੰਗਠਨਾਂ ਵਲੋਂ ਦਿਖਾਏ ਗਏ ਡਾਲਰਾਂ ਦੇ ਸੁਫ਼ਨਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ। ਇਕ ਵੀਡੀਓ ਸੰਦੇਸ਼ 'ਚ ਦਾਦੂਵਾਲ ਨੇ ਕਿਹਾ ਕਿ ਬਹੁਤ ਸਾਰੇ ਸਿੱਖ ਪਰਿਵਾਰ ਦੁਖੀ ਹਨ, ਕਿਉਂਕਿ ਉਨ੍ਹਾਂ ਦੇ ਨੌਜਵਾਨ ਬੇਟਿਆਂ ਨੂੰ ਖਾਲਿਸਤਾਨ ਦੇ ਝੰਡੇ ਲਗਾਉਣ ਜਾਂ ਇਸ ਦੀ ਪੇਂਟਿੰਗ ਕਰਨ ਦੇ ਬਦਲੇ ਅਮਰੀਕਾ ਸਥਿਤ ਵੱਖਵਾਦੀ ਸੰਗਠਨ ਤੋਂ 100 ਤੋਂ ਹਜ਼ਾਰ ਡਾਲਰ ਦੀ ਅਦਾਇਗੀ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦਾਇਕ ਗੱਲ ਹੈ ਕਿ ਸਿੱਖ, ਮੁੱਖ ਤੌਰ 'ਤੇ ਅੰਮ੍ਰਿਤਧਾਰੀ ਨੌਜਵਾਨ, ਇਨ੍ਹਾਂ ਵਾਅਦਿਆਂ ਤੋਂ ਦੁਖੀ ਹੋ ਕੇ ਜੇਲ੍ਹਾਂ 'ਚ ਬੰਦ ਹਨ। ਉਨ੍ਹਾਂ ਨੂੰ ਜ਼ਮਾਨਤ ਵੀ ਨਹੀਂ ਮਿਲ ਰਹੀ ਹੈ। ਕਈ ਨੌਜਵਾਨ 2 ਸਾਲਾਂ ਤੋਂ ਜੇਲ੍ਹ 'ਚ ਹਨ। ਜਿਸ ਸੰਸਥਾ ਨੇ ਇਹ ਗੈਰ-ਕਾਨੂੰਨੀ ਕੰਮ ਕਰਵਾਇਆ, ਉਨ੍ਹਾਂ ਨੇ ਨੌਜਵਾਨਾਂ ਨੂੰ ਪੈਸੇ ਵੀ ਨਹੀਂ ਦਿੱਤੇ।
ਇਹ ਵੀ ਪੜ੍ਹੋ : ਪੰਨੂ ਨੇ ਫਿਰ ਦਿੱਤੀ ਜੈਰਾਮ ਠਾਕੁਰ ਨੂੰ ਧਮਕੀ, ਤਿਰੰਗਾ ਲਹਿਰਾਉਣ ਤੋਂ ਰੋਕਣ ਵਾਲਿਆਂ ਨੂੰ ਇਨਾਮ ਦੇਣ ਦਾ ਐਲਾਨ
ਦਾਦੂਵਾਲ ਦੀ ਅਪੀਲ ਇਸ ਲਈ ਅਹਿਮ ਹੈ, ਕਿਉਂਕਿ ਉਹ ਪਹਿਲਾਂ ਜਗਤਾਰ ਹਵਾਰਾ ਸਮੇਤ ਕੱਟੜ ਸਿੱਖ ਆਗੂਆਂ ਨਾਲ ਜੁੜੇ ਹੋਏ ਸਨ। ਦਾਦੂਵਾਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਮੁਤਵਾਜੀ ਜਥੇਦਾਰ ਬਣਾਇਆ ਗਿਆ ਸੀ, ਜਦੋਂ ਕਿ ਬੇਅੰਤ ਸਿੰਘ ਕਤਲਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੂੰ 2015 'ਚ ਸਰਬਤ ਖ਼ਾਲਸਾ ਵਲੋਂ ਅਕਾਲ ਤਖ਼ਤ ਸਾਹਿਬ ਦਾ ਮੁਤਵਾਜੀ ਜਥੇਦਾਰ ਬਣਾਇਆ ਗਿਆ ਸੀ। ਹਾਲ ਹੀ 'ਚ ਪਾਬੰਦੀਸ਼ੁਦਾ ਜਥੇਬੰਦੀ ਨੇ ਹਰਿਆਣਾ ਦੇ ਨੌਜਵਾਨਾਂ ਨੂੰ ਵੀ ਖਾਲਿਸਤਾਨ ਦੇ ਝੰਡੇ ਲਹਿਰਾਉਣ ਅਤੇ ਨਾਅਰੇ ਲਗਾਉਣ ਦੀ ਅਪੀਲ ਕੀਤੀ ਸੀ। ਸੰਸਥਾ ਵਲੋਂ ਸ਼ੰਭੂ ਵਾਸੀ ਰਾਜਪੁਰਾ ਦੇ 2 ਵਿਅਕਤੀਆਂ ਨੂੰ ਕੀਤੇ ਫ਼ੋਨ ਦੀ ਆਡੀਓ ਰਿਕਾਰਡਿੰਗ ਤੋਂ ਪਤਾ ਲੱਗਾ ਹੈ ਕਿ ਜਥੇਬੰਦੀ ਹਰਿਆਣਾ ਦੇ ਨੌਜਵਾਨਾਂ ਨੂੰ ਲੁਭਾਉਂਦੀ ਸੀ। ਉਨ੍ਹਾਂ ਨੇ ਕਿਹਾ,''ਜੇਕਰ ਵਿਦੇਸ਼ੀ ਸੰਗਠਨ ਬੇਰੁਜ਼ਗਾਰੀ ਨੂੰ ਲੈ ਕੇ ਇੰਨੇ ਚਿੰਤਤ ਹਨ ਤਾਂ ਉਨ੍ਹਾਂ ਨੂੰ ਇੱਥੇ ਆ ਕੇ ਫੈਕਟਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ ਜਾਂ ਪੰਜਾਬ ਦੇ ਨੌਜਵਾਨਾਂ ਦੀ ਮਦਦ ਲਈ ਪ੍ਰਾਜੈਕਟਾਂ 'ਚ ਨਿਵੇਸ਼ ਕਰਨਾ ਚਾਹੀਦਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੋਗੀ ਸਰਕਾਰ ਨੇ 843 ਸਰਕਾਰੀ ਵਕੀਲ ਹਟਾਏ
NEXT STORY