ਆਗਰਾ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਪਰਿਵਾਰ ਨਾਲ ਅਹਿਮਦਾਬਾਦ ਤੋਂ ਆਗਰਾ ਪੁੱਜੇ ਹਨ। ਉਨ੍ਹਾਂ ਨੇ ਆਪਣੀ ਪਤਨੀ ਸਮੇਤ ਪਰਿਵਾਰ ਨਾਲ ‘ਤਾਜ ਮਹਿਲ’ ਦਾ ਦੀਦਾਰ ਕੀਤਾ। ਟਰੰਪ ਤਾਜ ਮਹਿਲ ਦੇਖਣ ਵਾਲੇ ਤੀਜੇ ਰਾਸ਼ਟਰਪਤੀ ਹਨ।ਇੱਥੇ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੋ ਦਿਨਾਂ ਦੀ ਭਾਰਤ ਯਾਤਰਾ ’ਤੇ ਆਏ ਹਨ। ਉਨ੍ਹਾਂ ਦਾ ਦੌਰਾ ਗੁਜਰਾਤ ਦੇ ਅਹਿਮਦਾਬਾਦ ਤੋਂ ਸ਼ੁਰੂ ਹੋਇਆ, ਜਿੱਥੇ ਪੀ. ਐੱਮ. ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਤਾਜ ਮਹਿਲਾ ਦਾ ਦੀਦਾਰ ਕਰਨ ਦੌਰਾਨ ਟਰੰਪ-ਮੇਲਾਨੀਆ ਨੇ ਤਸਵੀਰਾਂ ਵੀ ਖਿਚਵਾਈਆਂ। ਉੱਥੇ ਹੀ ਟਰੰਪ ਦੀ ਬੇਟੀ ਇਵਾਂਕਾ ਨੇ ਆਪਣੇ ਪਤੀ ਜੇਰੇਡ ਕੁਸ਼ਨਰ ਨਾਲ ਤਾਜ ਮਹਿਲ ਦਾ ਦੀਦਾਰ ਕੀਤਾ।
ਇਕ ਪਾਸੇ ਜਿੱਥੇ ਫੋਟੋਗ੍ਰਾਫਰ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੇ ਹਨ, ਤਾਂ ਉੱਥੇ ਹੀ ਇਵਾਂਕਾ ਨੇ ਆਪਣੇ ਫੋਨ ਤੋਂ ਵੀ ਤਸਵੀਰਾਂ ਖਿਚਵਾਈਆਂ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਜ ਮਹਿਲ ਵਿਖੇ ਵਿਜੀਟਰ ਬੁੱਕ 'ਚ ਸੰਦੇਸ਼ ਲਿਖਿਆ। ਉਨ੍ਹਾਂ ਲਿਖਿਆ ਕਿ ਤਾਜ ਮਹਿਲ ਸਾਨੂੰ ਪ੍ਰੇਰਿਤ ਅਤੇ ਹੈਰਾਨ ਕੀਤਾ ਹੈ। ਤਾਜ ਮਹਿਲ ਭਾਰਤੀ ਸੱਭਿਆਚਾਰ ਦੀ ਅਮੀਰ ਵਿਰਾਸਤ ਹੈ। ਅਤੇ ਭਾਰਤੀ ਸੱਭਿਆਚਾਰ ਦੀ ਵਿਭਿੰਨ ਸੁੰਦਰਤਾ ਹੈ। ਧੰਨਵਾਦ, ਇੰਡੀਆ।
'ਛੋਟਾ ਰਾਜਨ ਨੇ 22 ਸਾਲ ਪਹਿਲਾਂ ਦਾਊਦ ਦੀ ਹੱਤਿਆ ਦੀ ਰਚੀ ਸੀ ਸਾਜ਼ਿਸ਼'
NEXT STORY