ਭੋਪਾਲ - ਮੱਧ ਪ੍ਰਦੇਸ਼ ਵਿਚ ਚੰਗੇ ਮੀਂਹ ਦੀ ਕਾਮਨਾ ਨੂੰ ਲੈ ਕੇ ਸ਼ਨੀਵਾਰ ਨੂੰ ਭੋਪਾਲ ਵਿਚ ਇਕ ਰਵਾਇਤੀ ਰਸਮ ਦੇ ਤਹਿਤ ਖੋਤਿਆਂ ਨੂੰ ਗੁਲਾਬ ਜਾਮਣ ਖੁਆਏ ਗਏ। ਇਸ ਦੌਰਾਨ, ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਐਤਵਾਰ ਤੋਂ ਸੂਬੇ ਵਿਚ ਤੇਜ਼ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਹ ਰਸਮ ਸ਼ਨੀਵਾਰ ਦੁਪਹਿਰ ਤੋਂ ਪਹਿਲਾਂ ਕਰੀਬ 11 ਵਜੇ ਕੋਲਾਰ ਰੋਡ ਖੇਤਰ ਵਿਚ ਨਿਭਾਈ ਗਈ। ਰਸਮ ਵਿਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ਕਿ ਚੰਗੇ ਮੀਂਹ ਦੀ ਕਾਮਨਾ ਅਤੇ ਇੰਦਰ ਦੇਵਤਾ ਨੂੰ ਪ੍ਰਸੰਨ ਕਰਨ ਦੀ ਮਾਨਤਾ ਦੇ ਤਹਿਤ ਖੋਤਿਆਂ ਨੂੰ ਗੁਲਾਬ ਜਾਮਣ ਖੁਆਏ ਗਏ। ਉੱਥੇ ਹੀ, ਮੌਸਮ ਵਿਭਾਗ ਦੇ ਭੋਪਾਲ ਕੇਂਦਰ ਦੇ ਸੀਨੀਅਰ ਮੌਸਮ ਵਿਗਿਆਨੀ ਐੱਸ. ਐੱਨ. ਸਾਹੂ ਨੇ ਕਿਹਾ ਕਿ ਐਤਵਾਰ ਤੋਂ ਮੱਧ ਪ੍ਰਦੇਸ਼ ਵਿਚ ਮੀਂਹ ਦਾ ਨਵਾਂ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਸਿੱਖਿਆ ਸੁਧਾਰ ਹੀ ਨਹੀਂ, ਫ਼ੌਜੀਆਂ ਤੇ ਕਿਸਾਨਾਂ ਲਈ ਵੀ ਕੀਤਾ ਵੱਡਾ ਕੰਮ, ਜਾਣੋ ਸੋਨਮ ਵਾਂਗਚੁਕ ਦਾ ਸਫ਼ਰ
NEXT STORY