ਕਟੜਾ (ਏਜੰਸੀ) - ਸੰਘਣੀ ਧੁੰਦ ਅਤੇ ਪੈ ਰਹੇ ਮੀਂਹ ਦਰਮਿਆਨ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਆਸਥਾ ਕਦੇ ਘਟ ਨਹੀਂ ਹੋਏ। ਇਸ ਦੌਰਾਨ ਐਤਵਾਰ ਦੁਪਹਿਰ 3 ਵਜੇ ਤੱਕ ਲੱਗਭਗ 18,000 ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਤੇ ਜੈਕਾਰੇ ਲਗਾਉਂਦੇ ਹੋਏ ਮਾਤਾ ਵੈਸ਼ਨੋ ਦੇਵੀ ਭਵਨ ਲਈ ਰਵਾਨਾ ਹੋਏ ਸਨ। ਇਸ ਤੋਂ ਬਾਅਦ ਵੀ ਸ਼ਰਧਾਲੂਆਂ ਦੀ ਆਮਦ ਜਾਰੀ ਰਹੀ। ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਸੇਵਾ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ।
ਪੜ੍ਹੋ ਇਹ ਵੀ - ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ
ਮਿਲੀ ਜਾਣਕਾਰੀ ਮੁਤਾਬਕ ਕਟੜਾ ਸਮੇਤ ਤ੍ਰਿਕੁਟਾ ਦੀਆਂ ਪਹਾੜੀਆਂ ’ਤੇ ਮੌਸਮ ਐਤਵਾਰ ਤੇਜ਼ੀ ਨਾਲ ਬਦਲਦਾ ਰਿਹਾ। ਸਾਰਾ ਦਿਨ ਪਹਾੜੀਆਂ 'ਤੇ ਸੰਘਣੇ ਬੱਦਲ ਛਾਏ ਰਹੇ, ਜਿਸ ਕਾਰਨ ਕਟੜਾ ਤੋਂ ਹੈਲੀਕਾਪਟਰ ਸੇਵਾਵਾਂ ’ਚ ਵਿਘਨ ਪਿਆ ਤੇ ਉਡਾਣਾਂ ਨੂੰ ਮੁਅੱਤਲ ਕਰਨਾ ਪਿਆ। ਬੱਦਲਵਾਈ ਤੇ ਠੰਢੀਆਂ ਹਵਾਵਾਂ ਕਾਰਨ ਮੌਸਮ ਸੁਹਾਵਣਾ ਰਿਹਾ। ਦੁਪਹਿਰ ਨੂੰ ਹਲਕਾ ਮੀਂਹ ਪਿਆ, ਜਿਸ ਦਾ ਸ਼ਰਧਾਲੂਆਂ ਨੇ ਆਪਣੀ ਯਾਤਰਾ ਦੌਰਾਨ ਲੁਤਫ ਲਿਆ। ਮੌਸਮ ’ਚ ਤਬਦੀਲੀ ਦੇ ਬਾਵਜੂਦ ਸ਼ਰਧਾਲੂਆਂ ਦੀ ਆਸਥਾ ਤੇ ਉਤਸ਼ਾਹ ’ਚ ਕੋਈ ਕਮੀ ਨਹੀਂ ਆਈ। ਉਹ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਮਾਤਾ ਵੈਸ਼ਨੋ ਦੇਵੀ ਦੇ ਭਵਨ ਲਈ ਰਵਾਨਾ ਹੁੰਦੇ ਰਹੇ। ਯਾਤਰਾ ਪੂਰੀ ਤਰ੍ਹਾਂ ਸੁਚਾਰੂ ਰਹੀ। ਸਾਰੇ ਰਸਤੇ ਖੁੱਲ੍ਹੇ ਸਨ।
ਪੜ੍ਹੋ ਇਹ ਵੀ - ਜੇਲ੍ਹ ਤੋਂ ਜ਼ਮਾਨਤ 'ਤੇ ਆਏ ਬੰਦੇ ਨੇ ਕਰ 'ਤਾ ਕਾਂਡ: ਘਰਵਾਲੀ ਤੇ 2 ਪੁੱਤਾਂ ਸਣੇ ਮਾਰ 'ਤੇ 6 ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਮੈਂ ਆਤਮਹੱਤਿਆ...’, ਜਦੋਂ ਮਨਮੋਹਨ ਸਿੰਘ ਦੇ ਸ਼ਬਦਾਂ ਨੇ ਸਾਬਕਾ ਮੁੱਖ ਚੋਣ ਕਮਿਸ਼ਨਰ ਕੁਰੈਸ਼ੀ ਨੂੰ ਕੀਤਾ ਸੀ ਹੈਰਾਨ
NEXT STORY