ਬਾਲਾਸੋਰ, (ਭਾਸ਼ਾ)- ਓਡਿਸ਼ਾ ’ਚ ਬਾਲਾਸੋਰ ਜ਼ਿਲੇ ਦੇ ਚਾਂਦੀਪੁਰ ਵਿਖੇ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ (ਆਈ. ਟੀ. ਆਰ.) ਤੋਂ ਸੰਭਾਵੀ ਮਿਜ਼ਾਈਲ ਪ੍ਰੀਖਣ ਤੋਂ ਪਹਿਲਾਂ ਬੁੱਧਵਾਰ ਨੂੰ ਨੇੜਲੇ ਇਲਾਕਿਆਂ ’ਚ ਰਹਿਣ ਵਾਲੇ ਲੱਗਭਗ 32,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਪ੍ਰੀਖਣ ਤੋਂ ਪਹਿਲਾਂ ਆਈ. ਟੀ. ਆਰ. ਦੇ ਲਾਂਚ ਕੇਂਦਰ-3 ਦੇ 2.5 ਕਿਲੋਮੀਟਰ ਦੇ ਘੇਰੇ ਵਿਚ 6 ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਬੁੱਧਵਾਰ ਸਵੇਰੇ 3 ਨੇੜਲੇ ਆਸਰਾ ਕੇਂਦਰਾਂ ਵਿਚ ਤਬਦੀਲ ਕਰ ਦਿੱਤਾ ਗਿਆ। ਬਾਲਾਸੋਰ ਜ਼ਿਲਾ ਪ੍ਰਸ਼ਾਸਨ ਨੇ ਟੈਸਟਿੰਗ ਖਤਮ ਹੋਣ ਤੱਕ ਇਨ੍ਹਾਂ ਕੇਂਦਰਾਂ ਵਿਚ ਉਨ੍ਹਾਂ ਦੇ ਰਹਿਣ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ।
ਆੜ੍ਹਤੀਆਂ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੂੰ ਮਿਲੇ CM ਮਾਨ, ਸੁਣੋਂ ਅੱਗੋਂ ਕੀ ਮਿਲਿਆ ਜਵਾਬ (ਵੀਡੀਓ)
NEXT STORY