ਨਵੀਂ ਦਿੱਲੀ— ਭਾਰਤ ਦੇ ਸਫ਼ਲ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਡੀ.ਆਰ.ਡੀ.ਓ. (ਰੱਖਿਆ ਖੋਜ ਅਤੇ ਵਿਕਾਸ ਸੰਸਥਾ) ਮੁਖੀ ਜੀ. ਸਤੀਸ਼ ਰੈੱਡੀ ਨੇ ਕਿਹਾ ਕਿ ਇਹ ਮਹੱਤਵਪੂਰਨ ਤਕਨਾਲੋਜੀ ਵਿਕਸਿਤ ਕਰਨਾ ਦੇਸ਼ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਦਰਸਾਉਂਦਾ ਹੈ। ਇਸ ਨਾਲ ਦੇਸ਼ ਪੁਲਾੜ ਸ਼ਕਤੀਆਂ ਦੇ ਚੁਨਿੰਦਾ ਸਮੂਹ 'ਚ ਸ਼ਾਮਲ ਹੋ ਗਿਆ ਹੈ। ਰੈੱਡੀ ਨੇ ਕਿਹਾ,''ਇਸ ਪ੍ਰੋਜੈਕਟ ਲਈ ਮਨਜ਼ੂਰੀ ਕਰੀਬ 2 ਸਾਲ ਪਹਿਲਾਂ ਦਿੱਤੀ ਗਈ ਸੀ। ਅਸੀਂ ਸਾਮਰਿਕ (ਰਣਨੀਤਕ) ਮਾਮਲਿਆਂ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਰਿਪੋਰਟ ਕਰਦੇ ਹਨ। ਉਨ੍ਹਾਂ ਨੇ ਸਾਨੂੰ ਇਸ ਮਿਸ਼ਨ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਹਿਮਤੀ ਲਈ ਸ਼ੀ। ਉਨ੍ਹਾਂ ਨੇ ਕਿਹਾ,''ਇਹ ਮਿਸ਼ਨ 2 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਅਸੀਂ ਇਸ ਨੂੰ ਸਮੇਂ 'ਤੇ ਪੂਰਾ ਕਰਨ ਲਈ 'ਮਿਸ਼ਨ ਮੋਡ' 'ਚ ਜੁੜੇ ਸੀ। ਇਸ ਦੌਰਾਨ 100 ਵਿਗਿਆਨੀਆਂ ਦੀ ਟੀਮ ਦਿਨ-ਰਾਤ ਕੰਮ ਕਰ ਰਹੀ ਸੀ।''
ਬੁੱਧਵਾਰ ਕੀਤਾ ਸੀ ਸਫ਼ਲ ਪ੍ਰੀਖਣ
ਦੱਸਣਯੋਗ ਹੈ ਕਿ ਏ-ਸੈੱਟ ਮਿਜ਼ਾਈਲ ਬੁੱਧਵਾਰ ਨੂੰ ਓਡੀਸ਼ਾ ਦੇ ਬਾਲਾਸੋਰ (ਡਾ. ਏ.ਪੀ.ਜੇ. ਅਬਦੁੱਲ ਕਲਾਮ ਦੀਪ) ਤੋਂ ਸਵੇਰੇ 11.16 ਵਜੇ ਛੱਡਿਆ ਗਿਆ, ਜਿਸ ਨੇ ਤਿੰਨ ਮਿੰਟ ਬਾਅਦ ਹੀ ਧਰਤੀ ਦੀ ਹੇਠਲੀ ਜਮਾਤ 'ਚ ਸਥਿਤ ਆਪਣੇ ਤੈਅ ਟੀਚੇ ਨੂੰ ਨਸ਼ਟ ਕਰ ਦਿੱਤਾ। ਇਹ ਦੂਰੀ ਧਰਤੀ ਤੋਂ ਲਗਭਗ 300 ਕਿਲੋਮੀਟਰ ਹੁੰਦੀ ਹੈ।
ਤਕਨਾਲੋਜੀ ਪੂਰੀ ਤਰ੍ਹਾਂ ਦੇਸ਼ 'ਚ ਵਿਕਸਿਤ
ਰੈੱਡੀ ਨੇ ਕਿਹਾ ਕਿ ਪ੍ਰੀਖਣ ਲਈ ਵਰਤੀ ਗਈ ਤਕਨਾਲੋਜੀ ਪੂਰੀ ਤਰ੍ਹਾਂ ਦੇਸ਼ 'ਚ ਵਿਕਸਿਤ ਹੈ। ਸੈਟੇਲਾਈਟ ਨੂੰ ਮਿਜ਼ਾਈਲ ਨਾਲ ਮਾਰ ਸੁੱਟਿਆ ਜਾਣਾ ਦਰਸਾਉਂਦਾ ਹੈ ਕਿ ਅਸੀਂ ਅਜਿਹੀ ਤਕਨੀਕ ਵਿਕਸਿਤ ਕਰਨ 'ਚ ਸਮਰੱਥ ਹਾਂ, ਜੋ ਬਿਲਕੁੱਲ ਸਮਰੱਥਾ ਹਾਸਲ ਕਰ ਸਕਦਾ ਹੈ। ਮਿਜ਼ਾਈਲ ਪ੍ਰੀਖਣ ਨਾਲ ਸਾਡੀ ਸਮਰੱਥਾ ਦਾ ਪਤਾ ਲੱਗਦਾ ਹੈ ਅਤੇ ਇਹ ਕਵਚ ਦੇ ਤੌਰ 'ਤੇ ਕੰਮ ਕਰੇਗਾ।''
ਮਿਸ਼ਨ ਨੇ ਆਪਣਾ ਟੀਚਾ ਪੂਰਾ ਕੀਤਾ
ਰੈੱਡੀ ਨੇ ਕਿਹਾ ਕਿ ਇਕ ਬੈਲੀਸਟਿਕ ਮਿਜ਼ਾਈਲ ਡਿਫੈਂਸ (ਬੀ.ਐੱਮ.ਡੀ.) ਇੰਟਰਸੈਪਟਰ ਮਿਜ਼ਾਈਲ ਨੇ ਸਫਲਤਾਪੂਰਵਕ ਲੋਅ ਅਰਥ ਆਰਬਿਟ (ਐੱਲ.ਈ.ਓ.) 'ਚ ਭਾਰਤੀ ਸੈਟੇਲਾਈਟ ਨੂੰ 'ਹਿਟ ਟੂ ਕਿਲ' ਮੋਡ 'ਚ ਨਿਸ਼ਾਨਾ ਬਣਾ ਲਿਆ। ਇੰਟਰਸੈਪਟਰ ਮਿਜ਼ਾਈਲ ਤਿੰਨ ਪੜਾਵਾਂ ਦਾ ਮਿਜ਼ਾਈਲ ਸੀ, ਜਿਸ 'ਚ 2 ਠੋਸ ਰਾਕੇਟ ਬੂਸਟਰ ਸਨ। ਰੇਂਜ ਸੈਂਸਰ ਤੋਂ ਨਿਗਰਾਨੀ ਪੁਸ਼ਟੀ ਹੋਈ ਕਿ ਮਿਸ਼ਨ ਨੇ ਆਪਣਾ ਟੀਚਾ ਪੂਰਾ ਕਰ ਲਿਆ।'' ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰੀਖਣ ਕਿਸੇ ਦੇਸ਼ ਦੇ ਵਿਰੁੱਧ ਨਹੀਂ ਸੀ ਅਤੇ ਬਾਹਰੀ ਪੁਲਾੜ 'ਚ ਭਾਰਤ ਕਿਸੇ ਹਥਿਆਰ ਦੌੜ 'ਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਹੈ।
ਵਿਆਹੁਤਾ ਧੀ ਵੀ ਮ੍ਰਿਤਕ ਆਸ਼ਰਿਤ ਕੋਟੇ 'ਚ ਸਰਕਾਰੀ ਨੌਕਰੀ ਦੀ ਹੱਕਦਾਰ: ਹਾਈਕੋਰਟ
NEXT STORY