ਮੁੰਬਈ- ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (DRI) ਨੇ ਮੁੰਬਈ ਦੇ ਅੰਤਰਰਾਸ਼ਟਰੀ ਕੂਰੀਅਰ ਟਰਮਿਨਲ 'ਤੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਾਊਦੀ ਅਰਬ ਤੋਂ ਭੇਜੀ ਗਈ ਇਕ ਖੇਪ 'ਚੋਂ ਭਾਰੀ ਮਾਤਰਾ 'ਚ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਬਹੁਤ ਹੀ ਚਲਾਕੀ ਨਾਲ ਇਕ ਮੀਟ ਗ੍ਰਾਈਂਡਰ (ਮਾਸ ਦਾ ਕੀਮਾ ਬਣਾਉਣ ਵਾਲੀ) ਮਸ਼ੀਨ 'ਚ ਲੁਕਾ ਕੇ ਰੱਖਿਆ ਗਿਆ ਸੀ।
ਇਕ ਗੁਪਤ ਸੂਚਨਾ ਦੇ ਆਧਾਰ 'ਤੇ ਡੀ.ਆਰ.ਆਈ. ਦੀ ਮੁੰਬਈ ਜ਼ੋਨਲ ਟੀਮ ਨੇ ਇਸ ਖੇਪ ਦੀ ਜਾਂਚ ਸ਼ੁਰੂ ਕੀਤੀ ਸੀ। ਜਦੋਂ ਅਧਿਕਾਰੀਆਂ ਨੇ ਮਸ਼ੀਨ ਨੂੰ ਖੋਲ੍ਹਿਆ ਤਾਂ ਉਸ 'ਚੋਂ ਸੋਨੇ ਦੇ 32 ਟੁਕੜੇ ਬਰਾਮਦ ਹੋਏ। ਕਸਟਮ ਐਕਟ ਤਹਿਤ ਜ਼ਬਤ ਕੀਤੇ ਗਏ ਇਸ ਸੋਨੇ ਦਾ ਕੁੱਲ ਭਾਰ 1.815 ਕਿਲੋਗ੍ਰਾਮ ਹੈ, ਜਿਸ ਦੀ ਕੀਮਤ ਲਗਭਗ 2.89 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਡੀ.ਆਰ.ਆਈ. ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਰਿਆਦ ਤੋਂ ਆਏ ਇਸ ਸਾਮਾਨ ਨੂੰ ਲੈਣ ਅਤੇ ਉਸ ਦੀ ਨਿਕਾਸੀ 'ਚ ਸਹਾਇਤਾ ਕਰਨ ਲਈ ਉੱਥੇ ਮੌਜੂਦ ਸਨ। ਅਧਿਕਾਰੀਆਂ ਅਨੁਸਾਰ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵੁਜ਼ੂ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ (Video)
NEXT STORY