ਨਵੀਂ ਦਿੱਲੀ, (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਤਕਨੀਕੀ ਲੀਡਰਸ਼ਿਪ ਭਵਿੱਖ ਦੇ ਲੜਾਈ ’ਚ ਰਣਨੀਤਕ ਲਾਭ ਨਿਰਧਾਰਤ ਕਰੇਗੀ। ਨਵੀਆਂ ਤਕਨਾਲੋਜੀਆਂ ਖਾਸ ਕਰ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤੇ ਡਰੋਨ ਭਵਿੱਖ ਦੀ ਲੜਾਈ ’ਚ ਅਹਿਮ ਭੂਮਿਕਾ ਨਿਭਾਉਣਗੇ। ਇੱਥੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਇਸ ਖੇਤਰ ’ਚ ਤਕਨੀਕੀ ਨਵੀਨਤਾ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। 2047 ਤੱਕ ਵਿਕਸਤ ਭਾਰਤ ਦਾ ਦ੍ਰਿਸ਼ਟੀਕੋਣ ਸਿਰਫ਼ ਆਰਥਿਕ ਪੱਖੋਂ ਮਜ਼ਬੂਤ ਭਾਰਤ ਬਣਾਉਣ ਬਾਰੇ ਨਹੀਂ ਸਗੋਂ ਇਕ ਅਜਿਹੇ ਭਾਰਤ ਦੇ ਨਿਰਮਾਣ ਬਾਰੇ ਵੀ ਹੈ ਜੋ ਤਕਨੀਕੀ ਪੱਖੋਂ ਸਵੈ-ਨਿਰਭਰ, ਸਮਾਜਿਕ ਪੱਖੋਂ ਸਮਾਵੇਸ਼ੀ, ਵਾਤਾਵਰਣ ਪੱਖੋਂ ਟਿਕਾਊ ਤੇ ਰਣਨੀਤਕ ਪੱਖੋਂ ਸੁਰੱਖਿਅਤ\\\" ਹੋਵੇ।
ਉਨ੍ਹਾਂ ਕਿਹਾ ਕਿ 2047 ਤੱਕ ਸਾਨੂੰ ਅਹਿਮ ਤਕਨਾਲੋਜੀਆਂ ’ਚ ਸਵੈ-ਨਿਰਭਰਤਾ ਹਾਸਲ ਕਰਨੀ ਪਵੇਗੀ, ਘਰੇਲੂ ਹਿੱਸਿਆਂ ਦੀ ਵਰਤੋਂ ’ਚ ਵਾਧਾ ਕਰਨਾ ਪਵੇਗਾ, ਰੱਖਿਆ ਬਰਾਮਦ ’ਚ ਕਈ ਗੁਣਾ ਵਾਧਾ ਕਰਨਾ ਪਵੇਗਾ ਤੇ ਵਿਸ਼ਵ ਸਪਲਾਈ ਲੜੀ ’ਚ ਭਾਰਤ ਦੀ ਮਜ਼ਬੂਤ ਮੌਜੂਦਗੀ ਨੂੰ ਯਕੀਨੀ ਬਣਾਉਣਾ ਪਵੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਸਭ ਸਹਿਯੋਗ ਤੋਂ ਬਿਨਾਂ ਹਾਸਲ ਨਹੀਂ ਕੀਤਾ ਜਾ ਸਕਦਾ। ਇਸ ਖੇਤਰ ’ਚ ਸ਼ਾਮਲ ਸਾਰੇ ਹਿੱਸੇਦਾਰਾਂ ਦਰਮਿਅਾਨ ਬਿਹਤਰ ਭਾਈਵਾਲੀ ਹੋਣੀ ਚਾਹੀਦੀ ਹੈ। ‘ਡੀ. ਆਰ. ਡੀ. ਓ.-ਉਦਯੋਗ ਤਾਲਮੇਲ ਮੀਟਿੰਗ-ਵਿਮਰਸ਼ 2026’ ਇੱਥੇ ਡੀ. ਆਰ. ਡੀ. ਓ. ਭਵਨ ਵਿਖੇ ਆਯੋਜਿਤ ਕੀਤੀ ਗਈ।
ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ਰਿੰਕੂ ਸਿੰਘ ਤੇ ਪ੍ਰਿਆ ਸਰੋਜ, ਲਖਨਊ 'ਚ ਲੈਣਗੇ ਸੱਤ ਫੇਰੇ
NEXT STORY