ਨਵੀਂ ਦਿੱਲੀ (ਏਜੰਸੀ)- ਇੰਡੀਅਨ ਪੁਲਸ ਸਰਵਿਸ (ਆਈਪੀਐੱਸ) ਅਧਿਕਾਰੀ ਸੰਜੁਕਤਾ ਪਰਾਸਰ ਨੂੰ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੀ ਸਪੈਸ਼ਲ ਜੰਗਲ ਵਾਰਫੇਅਰ ਕਮਾਂਡੋ ਯੂਨਿਟ ਕੋਬਰਾ ਦਾ ਇੰਸਪੈਕਟਰ ਜਨਰਲ (ਆਈਜੀ) ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ 'ਤੇ ਪਹੁੰਚਣ ਵਾਲੀ ਪਹਿਲੀ ਮਹਿਲਾ ਹੈ। ਪਰਾਸਰ ਆਸਾਮ-ਮੇਘਾਲਿਆ ਕੈਡਰ ਦੀ 2006 ਬੈਚ ਦੀ ਆਈਪੀਐੱਸ ਅਧਿਕਾਰੀ ਹੈ। ਸੀਆਰਪੀਐੱਫ ਹੈੱਡਕੁਆਰਟਰ ਨੇ ਪਿਛਲੇ ਹਫ਼ਤੇ ਇਸ ਬਾਰੇ ਆਦੇਸ਼ ਜਾਰੀ ਕੀਤਾ ਸੀ।
ਪਰਾਸਰ, ਕਮਾਂਡੋ ਬਟਾਲੀਅਨ ਫਾਰ ਰਿਜਾਲਿਊਟ ਐਕਸ਼ਨ (ਕੋਬਰਾ) ਦੇ ਆਈਜੀ ਵਜੋਂ 1996 ਬੈਚ ਦੇ ਆਈਪੀਐੱਸ ਅਧਿਕਾਰੀ ਦਾਨਿਸ਼ ਰਾਣਾ ਦੀ ਜਗ੍ਹਾ ਲਵੇਗੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਇਹ ਪਹਿਲੀ ਵਾਰ ਹੈ, ਜਦੋਂ ਸੀਆਰਪੀਐੱਫ ਦੀ 10 ਬਟਾਲੀਅਨ ਵਾਲੀ ਮਜ਼ਬੂਤ ਕੋਬਰਾ ਯੂਨਿਟ ਦੀ ਕਮਾਨ ਕਿਸੇ ਮਹਿਲਾ ਅਧਿਕਾਰੀ ਦੇ ਹੱਥ 'ਚ ਹੋਵੇਗੀ।''
ਪਰਾਸਰ ਨੇ ਆਪਣੇ ਕੈਡਰ ਰਾਜ ਆਸਾਮ 'ਚ ਕੰਮ ਕਰਨ ਤੋਂ ਇਲਾਵਾ, ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) 'ਚ ਵੀ ਕੰਮ ਕੀਤਾ ਹੈ। ਸੀਆਰਪੀਐੱਫ ਨੇ ਕਈ ਭਾਰਤੀ ਰਾਜਾਂ 'ਚ ਖੱਬੇ ਪੱਖੀ ਅੱਤਵਾਦ (ਐੱਲਡਬਲਿਊਈ) ਅਤੇ ਕੁਝ ਪੂਰਬ-ਉੱਤਰ ਰਾਜਾਂ 'ਚ ਵਿਦਰੋਹ 'ਚ ਨਜਿੱਠਣ ਲਈ 2008-09 'ਚ ਕੋਬਰਾ ਦਾ ਗਠਨ ਕੀਤਾ ਸੀ। ਹਾਲ ਹੀ 'ਚ ਮਣੀਪੁਰ 'ਚ ਹਿੰਸਾ ਨੂੰ ਰੋਕਣ ਲਈ ਕੋਬਰਾ ਦੀਆਂ 2 ਯੂਨਿਟਾਂ ਤਾਇਨਾਤ ਕੀਤੀਆਂ ਸਨ।
ਗ੍ਰਹਿ ਮੰਤਰਾਲਾ ਇਸ ਬਟਾਲੀਅਨ ਦੇ ਕਮਾਂਡੋ ਨੂੰ ਨਕਸਲੀਆਂ ਖ਼ਿਲਾਫ਼ ਸਫ਼ਲ ਇੰਟੈਲੀਜੈਂਸ-ਬੇਸਡ ਜੰਗਲ ਵਾਰਫੇਅਰ ਅਤੇ ਗੁਰਿੱਲਾ ਆਪਰੇਸ਼ਨ ਦਾ ਸਿਹਰਾ ਦਿੰਦਾ ਹੈ, ਜਿਨ੍ਹਾਂ ਕਾਰਨ ਇਸ ਸਾਲ ਮਾਰਚ 'ਚ ਦੇਸ਼ 'ਚ ਮਾਓਵਾਦੀ ਹਿੰਸਾ ਦਾ ਅੰਤ ਹੋਇਆ। ਆਦੇਸ਼ 'ਚ ਵੀਕੇ ਬਿਰਦੀ (ਆਈਪੀਐੱਸ 2003-ਬੈਚ) ਨੂੰ ਸੀਆਰਪੀਐੱਫ ਦੀ ਵੀਆਈਪੀ ਸਕਿਓਰਿਟੀ ਵਿੰਗ ਦਾ ਨਵਾਂ ਆਈਜੀ ਨਿਯੁਕਤ ਕਰਨ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਉਹ ਸੀਆਰਪੀਐੱਫ ਕੈਡਰ ਦੇ ਅਧਿਕਾਰੀ ਸੁਨੀਲ ਜੂਨ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੂੰ ਗੁਰੂਗ੍ਰਾਮ 'ਚ ਫੋਰਸ ਦੀ ਅਫ਼ਸਰ ਅਕੈਡਮੀ 'ਚ ਤਾਇਨਾਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਬਾਈਲ ਦੀ EMI ਨਾ ਭਰ ਸਕਿਆ ਨੌਜਵਾਨ ! ਰਿਕਵਰੀ ਏਜੰਟਾਂ ਨੇ ਜੋ ਕੀਤਾ ਸੁਣ ਉਡ ਜਾਣਗੇ ਹੋਸ਼
NEXT STORY