ਚੇਨਈ-ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਅਤੇ ਭਾਰਤੀ ਤੱਟ ਰੱਖਿਅਕਾਂ ਨੇ ਤਾਮਿਲਨਾਡੂ ਦੇ ਮੰਡਪਮ ਤੱਟ ਨੇੜੇ ਇਕ ਦੇਸੀ ਕਿਸ਼ਤੀ ਤੋਂ 99 ਕਿਲੋਗ੍ਰਾਮ ਡਰਗਜ਼ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 108 ਕਰੋੜ ਰੁਪਏ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਕਿਸ਼ਤੀ ਸ਼੍ਰੀਲੰਕਾ ਵੱਲ ਜਾ ਰਹੀ ਸੀ ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਦੀ ਚੇਨਈ ਯੂਨਿਟ ਅਤੇ ਭਾਰਤੀ ਤੱਟ ਰੱਖਿਅਕ ਮੰਡਪਮ ਦੇ ਅਧਿਕਾਰੀਆਂ ਦੇ ਸੰਯੁਕਤ ਦਸਤੇ ਨੇ ਪਿੱਛਾ ਕਰਨ ਤੋਂ ਬਾਅਦ ਕਿਸ਼ਤੀ ਨੂੰ ਰੋਕ ਲਿਆ। ਅਧਿਕਾਰੀਆਂ ਨੇ ਕਿਸ਼ਤੀ ਦੀ ਜਾਂਚ ਕੀਤੀ ਅਤੇ ਉਸ ਵਿਚ ਨਸ਼ੀਲੇ ਪਦਾਰਥਾਂ ਦੀਆਂ ਪੰਜ ਬੋਰੀਆਂ ਰੱਖੀਆਂ ਗਈਆਂ ਸਨ।
ਵਿਧਾਨ ਸਭਾ ਲਈ ਗਲਬਾ ਭਾਜਪਾ ਤੇ ਬੀਜਦ ਗਠਜੋੜ ਦੇ ਰਾਹ ’ਚ ਰੁਕਾਵਟ
NEXT STORY