ਨਵੀਂ ਦਿੱਲੀ, (ਭਾਸ਼ਾ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਦਿੱਲੀ-ਐੱਨ. ਸੀ. ਆਰ. ਖੇਤਰ ਵਿਚ ਇਕ ਡਰੱਗ ਨਿਰਮਾਣ ਅਤੇ ਵੰਡ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿਚ ਲੱਗਭਗ 109 ਕਰੋੜ ਰੁਪਏ ਦੇ ਡਰੱਗਜ਼ ਜ਼ਬਤ ਕੀਤੇ ਗਏ ਹਨ ਅਤੇ 26 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ 21 ਅਤੇ 23 ਅਕਤੂਬਰ ਦੇ ਵਿਚਾਲੇ ਇਕ ਤਾਲਮੇਲ ਵਾਲੀ ਕਾਰਵਾਈ ਵਿੱਚ, ਡੀਆਰਆਈ ਅਧਿਕਾਰੀਆਂ ਨੇ 16.27 ਕਿਲੋਗ੍ਰਾਮ ਐਮਫੇਟਾਮਾਈਨ, 7.9 ਕਿਲੋਗ੍ਰਾਮ ਕੋਕੀਨ, 1.8 ਕਿਲੋਗ੍ਰਾਮ ਹੈਰੋਇਨ, 2.13 ਕਿਲੋਗ੍ਰਾਮ ਮਾਰਿਜੁਆਨਾ ਅਤੇ 115.42 ਕਿਲੋਗ੍ਰਾਮ ਰਸਾਇਣ ਜ਼ਬਤ ਕੀਤੇ ਜੋ ਗੈਰ-ਕਾਨੂੰਨੀ ਪਦਾਰਥ ਬਣਾਉਣ ਲਈ ਵਰਤੇ ਜਾਂਦੇ ਸਨ।
ਰਾਜਦ ਦੀ ਕਰਾਰੀ ਹਾਰ ਨਾਲ 14 ਨਵੰਬਰ ਨੂੰ ਮਨਾਈ ਜਾਵੇਗੀ ‘ਅਸਲੀ ਦੀਵਾਲੀ’ : ਸ਼ਾਹ
NEXT STORY