ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਨੇ ਸ਼ਹਿਰ 'ਚ 125 ਬਿਸਤਰਿਆਂ ਵਾਲਾ ਕੋਰੋਨਾ ਹਸਪਤਾਲ ਬਣਾਉਣ ਲਈ 20 ਕਿਲੋਗ੍ਰਾਮ ਸੋਨਾ ਅਤੇ ਚਾਂਦੀ ਦਾਨ ਕੀਤੀ ਹੈ। ਹਸਪਤਾਲ ਦੇ ਨਿਰਮਾਣ ਲਈ ਗਹਿਣੇ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲੇ ਨੂੰ ਸੌਂਪ ਦਿੱਤੇ ਗਏ ਹਨ। ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਹਸਪਤਾਲ ਨੂੰ ਰਿਕਾਰਡ 60 ਦਿਨਾਂ 'ਚ ਬਣਾਇਆ ਜਾਵੇਗਾ। ਉਨ੍ਹਾਂ ਕਿਹਾ,''ਸੋਨਾ ਅਤੇ ਚਾਂਦੀ ਜ਼ਰੂਰੀ ਨਹੀਂ ਹੈ, ਸਿਹਤ ਸੇਵਾ ਸਭ ਤੋਂ ਜ਼ਰੂਰੀ ਹੈ। ਅਸੀਂ ਇਸ ਦੀ ਵਰਤੋਂ ਲੋਕਾਂ ਦੇ ਕਲਿਆਣ ਲਈ ਕਰਨਾ ਚਾਹੁੰਦੇ ਹਨ।''
ਸਿਰਸਾ ਨੇ ਦੱਸਿਆ ਕਿ ਹਸਪਤਾਲ 'ਚ ਬਾਲਗਾਂ ਲਈ 35 ਆਈ.ਸੀ.ਯੂ. ਬਿਸਤਰ ਅਤੇ ਬੱਚਿਆਂ ਲਈ 4 ਆਈ.ਸੀ.ਯੂ. ਬਿਸਤਰ ਹੋਣਗੇ। ਜਨਾਨੀਆਂ ਲਈ ਵੱਖਰਾ ਵਾਰਡ ਵੀ ਹੋਵੇਗਾ। ਹੁਣ ਇੱਥੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਬਾਅਦ 'ਚ ਇਸ ਨੂੰ ਆਮ ਹਸਪਤਾਲ 'ਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਰਕਾਬਗੰਜ 'ਚ ਡੀ.ਐੱਸ.ਜੀ.ਐੱਮ.ਸੀ. ਪਹਿਲਾਂ ਹੀ 400 ਬਿਸਤਰ ਵਾਲਾ ਕੋਵਿਡ ਦੇਖਭਾਲ ਕੇਂਦਰ ਚੱਲਾ ਰਿਹਾ ਹੈ, ਜਿਸ 'ਚ ਆਕਸੀਜਨ ਕੰਸਟਰੇਟਰ ਸਮੇਤ ਸਾਰੇ ਉਪਕਰਣ ਮੌਜੂਦ ਹਨ।
ਰਾਮ ਰਹੀਮ ਦੀ ਸਿਹਤ ਵਿਗੜਨ ’ਤੇ ਰੋਹਤਕ PGI ’ਚ ਦਾਖ਼ਲ, ਜਾਂਚ ਮਗਰੋਂ ਭੇਜਿਆ ਵਾਪਸ ਜੇਲ੍ਹ
NEXT STORY