ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ‘ਪੰਜਾਬੀ ਬਾਗ’ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ। ਵੋਟ ਪਾਉਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਕਿਹਾ ਕਿ ਇਹ ਚੋਣਾਂ ਇਤਿਹਾਸਕ ਹੋਣਗੀਆਂ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਲੋਕਾਂ ਨੇ ਪਾਰਟੀ ਤੋਂ ਉਪਰ ਉਠ ਕੇ ਵੋਟਾਂ ਪਾਈਆਂ ਹਨ। ਸਿਰਸਾ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਘਰਾਂ ’ਚੋਂ ਬਾਹਰ ਨਿਕਲੋ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ। ਹਰ ਕਈ ਵੋਟ ਬਹੁਤ ਮਹੱਤਵਪੂਰਨ ਹਨ, ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਸ ਨੂੰ ਇਹ ਤੈਅ ਕਰੇਗਾ, ਸਾਡੇ ਸਿੱਖ ਕਿਵੇਂ ਦਿੱਲੀ ਦੇ ਅੰਦਰ ਸਿਰ ਉੱਚਾ ਕਰ ਕੇ ਚਲਣਗੇ, ਕਿਸ ਤਰ੍ਹਾਂ ਸਾਡੀ ਸ਼ਾਨ ਦੁਨੀਆ ’ਚ ਬਰਕਰਾਰ ਰਹੇਗੀ, ਇਨ੍ਹਾਂ ਚੋਣਾਂ ਨੇ ਤੈਅ ਕਰਨਾ ਹੈ।
ਪੜ੍ਹੋ ਇਹ ਵੀ ਖ਼ਬਰ - DSGMC ਚੋਣਾਂ: ਵੱਡੀ ਗਿਣਤੀ ’ਚ ਵੋਟ ਪਾਉਣ ਪੁੱਜ ਰਹੇ ਲੋਕ, ਬੀਬੀਆਂ ’ਚ ਵੀ ਦਿੱਸਿਆ ਉਤਸ਼ਾਹ
ਸਿਰਸਾ ਨੇ ਕਿਹਾ ਕਿ ਸੰਗਤ ’ਚ ਵੋਟਾਂ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਰੱਖੜੀ ਦਾ ਤਿਉਹਾਰ ਹੋਣ ਦੇ ਬਾਵਜੂਦ ਭੈਣਾਂ ਵੋਟ ਪਾਉਣ ਪੁੱਜ ਰਹੀਆਂ ਹਨ। ਵੋਟਾਂ ਨੂੰ ਲੈ ਕੇ ਕੀਤੇ ਗਏ ਇੰਤਜ਼ਾਮ ਨੂੰ ਲੈ ਕੇ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮਾੜੇ ਹਨ। ਕੋਈ ਪਾਣੀ ਦਾ ਇੰਤਜ਼ਾਮ ਨਹੀਂ ਹੈ। ਛੁੱਟੀ ਵਾਲੇ ਦਿਨ ਜਾਣਬੁੱਝ ਕੇ ਸਰਕਾਰ ਨੇ ਇਹ ਦਿਨ ਚੁਣਿਆ। ਉਨ੍ਹਾਂ ਕਿਹਾ ਕਿ ਚੋਣਾਂ ਇਕ ਤਿਉਹਾਰ ਵਾਂਗ ਹੁੰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ - DSGMC ਚੋਣਾਂ: ਜਾਣੋ ਕਿਹੜਾ ਉਮੀਦਵਾਰ ਲੜ ਸਕਦੈ ‘ਚੋਣ’ ਤੇ ਕੌਣ ਹੈ ‘ਵੋਟ’ ਪਾਉਣ ਦਾ ਹੱਕਦਾਰ
ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਵੋਟਾਂ ਸਵੇਰੇ ਸ਼ਾਮ 5 ਵਜੇ ਤੱਕ ਪੈਣਗੀਆਂ, ਜੋ ਕਿ ਸਵੇਰੇ 8 ਵਜੇ ਸ਼ੁਰੂ ਹੋਈਆਂ। ਸਖ਼ਤ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ ਵਿਚਕਾਰ ਹੈ।
ਕੁੱਲ 312 ਉਮੀਦਵਾਰ ਚੋਣ ਮੈਦਾਨ ’ਚ ਉਤਰੇ ਹਨ—
ਦਿੱਲੀ ਸਿੱਖ ਚੋਣਾਂ ਲਈ ਕੁੱਲ 312 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ। ਚੋਣਾਂ ’ਚ 7 ਧਾਰਮਿਕ ਪਾਰਟੀਆਂ ਮੈਦਾਨ ਵਿਚ ਹਨ। ਇਨ੍ਹਾਂ ’ਚੋਂ ਮੁੱਖ ਰੂਪ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਚੋਣਾਂ ਲੜ ਰਹੀ ਹੈ। ਚੋਣਾਂ ਲਈ 546 ਪੋਲਿੰਗ ਬੂਥ ਬਣਾਏ ਗਏ ਹਨ। ਇਸ ਵਾਰ ਕੁੱਲ 3.42 ਲੱਖ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਕੁੱਲ ਵੋਟਰਾਂ ਵਿਚ 1.71 ਲੱਖ ਪੁਰਸ਼ ਵੋਟਰ ਅਤੇ ਕਰੀਬ 1.71 ਲੱਖ ਮਹਿਲਾ ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣਾਂ ਦੇ ਨਤੀਜੇ 25 ਅਗਸਤ ਨੂੰ ਐਲਾਨੇ ਜਾਣਗੇ।
ਪੀ. ਐੱਮ. ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰੱਖੜੀ ਦੀ ਦਿੱਤੀ ਵਧਾਈ
NEXT STORY