ਦੁਬਈ - ਯੂ. ਏ. ਈ. ਦੀ ਦੁਬਈ ਕੋਰਟ ਨੇ ਐਤਵਾਰ ਨੂੰ ਇਕ ਭਾਰਤੀ ਵਿਅਕਤੀ 'ਤੇ ਆਪਣੀ ਪ੍ਰੇਮਿਕਾ ਦੀ ਹੱਤਿਆ ਕਰਨ ਨੂੰ ਲੈ ਕੇ ਦੋਸ਼ ਤੈਅ ਕੀਤੇ। ਜਾਣਕਾਰੀ ਮੁਤਾਬਕ, ਵਿਅਕਤੀ 'ਤੇ ਦੋਸ਼ ਹੈ ਕਿ ਉਸ ਨੇ ਪ੍ਰੇਮਿਕਾ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਸੀ ਅਤੇ ਲਾਸ਼ ਨੂੰ ਕਾਰ ਦੀ ਅਗਲੀ ਸੀਟ 'ਤੇ ਰੱਖ ਕੇ 45 ਮਿੰਟ ਤੱਕ ਸ਼ਹਿਰ ਵਿਚ ਘੁੰਮਦਾ ਰਿਹਾ। ਇਸ ਦੌਰਾਨ ਉਸ ਨੇ ਇਕ ਰੈਸਤਰਾਂ 'ਤੇ ਰੁਕ ਕੇ ਖਾਣਾ ਵੀ ਆਰਡਰ ਕੀਤਾ। ਇਸ ਤੋਂ ਬਾਅਦ ਉਹ ਖੁਦ ਹੀ ਪੁਲਸ ਸਟੇਸ਼ਨ ਗਿਆ ਅਤੇ ਹੱਤਿਆ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿਚ ਪੀਡ਼ਤ ਪੱਖ ਦੇ ਵਕੀਲ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।

ਪੁਲਸ ਮੁਤਾਬਕ, ਮਾਮਲੇ ਜੁਲਾਈ ਦੇ ਆਖਰੀ ਹਫਤੇ ਦਾ ਹੈ। 27 ਸਾਲ ਦੇ ਵਿਅਕਤੀ ਨੇ ਪ੍ਰੇਮਿਕਾ ਦੇ ਧੋਖਾ ਦੇਣ ਦੇ ਸ਼ੱਕ 'ਤੇ ਉਸ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ। ਦੋਵੇਂ 5 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਹਨ। ਹੱਤਿਆ ਤੋਂ ਪਹਿਲਾਂ ਉਸ ਨੇ ਪ੍ਰੇਮਿਕਾ ਨੂੰ ਈ-ਮੇਲ ਵੀ ਕੀਤੀ ਸੀ, ਇਸ ਵਿਚ ਆਖਿਆ ਗਿਆ ਸੀ ਕਿ ਜੇਕਰ ਉਹ ਲੋਕ ਮਾਮਲੇ ਨੂੰ ਹੱਲ ਕਰਨ ਨਹੀਂ ਆਉਂਦੇ ਤਾਂ ਉਹ ਉਸ ਦੀ ਹੱਤਿਆ ਕਰ ਦੇਵੇਗਾ।
ਵਿਅਕਤੀ ਨੇ ਹੱਤਿਆ ਦੀ ਗੱਲ ਮੰਨੀ
ਕੋਰਟ ਵਿਚ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੈਂ ਦੇਖ ਕੇ ਹੈਰਾਨ ਰਹਿ ਗਿਆ ਜਦ ਉਹ ਪੁਲਸ ਸਟੇਸ਼ਨ ਆਇਆ। ਉਸ ਦੇ ਕੱਪਡ਼ਿਆਂ 'ਤੇ ਖੂਨ ਲੱਗਾ ਹੋਇਆ ਸੀ ਅਤੇ ਉਹ ਡਰਿਆ ਹੋਇਆ ਸੀ ਅਤੇ ਸਟੇਸ਼ਨ ਵਿਚ ਉਸ ਨੇ ਆਖਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਦੀ ਹੱਤਿਆ ਕਰ ਦਿੱਤੀ ਹੈ। ਕਾਰ ਦੀ ਅੱਗੇ ਦੀ ਸੀਟ 'ਤੇ ਲਾਸ਼ ਪਈ ਹੋਈ ਸੀ ਅਤੇ ਇਸ ਤੋਂ ਬਾਅਦ ਮੈਂ ਕਾਰ ਵਿਚੋਂ ਚਾਕੂ ਵੀ ਬਰਾਮਦ ਕੀਤਾ।
ਅਦਾਲਤਾਂ ਪੂਰੀ ਤਰ੍ਹਾਂ ਬੰਦ ਨਹੀਂ, ਜਲਦ ਸ਼ੁਰੂ ਹੋਵੇਗੀ ਵਰਚੁਅਲ ਕੋਰਟ : ਸੁਪਰੀਮ ਕੋਰਟ
NEXT STORY