ਠਾਣੇ (ਭਾਸ਼ਾ)— ਦੁਬਈ ਵਿਚ ਹੋਟਲ ਚਲਾਉਣ ਵਾਲੇ 48 ਸਾਲਾ ਕਾਰੋਬਾਰੀ ਦੀ ਮਹਾਰਾਸ਼ਟਰ ਦੇ ਠਾਣੇ ਜ਼ਿਲੇ ਵਿਚ ਹੱਤਿਆ ਕਰ ਦਿੱਤੀ ਗਈ। ਪੁਲਸ ਕੰਟਰੋਲ ਰੂਮ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਮੁੰਬਈ ਵਾਸੀ ਸੁਰੇਸ਼ ਮੁਨਾਜੇ ਦਾ ਠਾਣੇ ਦੀ ਸਹਾਪੁਰ ਤਾਲੁਕਾ ਵਿਚ ਇਕ ਬੰਗਲਾ ਹੈ, ਜਿੱਥੇ ਉਹ ਪਿਛਲੇ ਕੁਝ ਦਿਨਾਂ ਤੋਂ ਠਹਿਰੇ ਹੋਏ ਸਨ। ਉਹ ਦੁਬਈ ਵਿਚ ਹੋਟਲ ਦਾ ਕਾਰੋਬਾਰ ਕਰਦੇ ਸਨ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ ਮੁਨਾਜੇ ਬੰਗਲੇ 'ਚ ਇਕੱਲੇ ਸਨ, ਤਾਂ ਖਿੜਕੀ ਨੂੰ ਕੱਟ ਕੇ ਕੁਝ ਅਣਪਛਾਤੇ ਹਮਲਾਵਰ ਘਰ ਅੰਦਰ ਦਾਖਲ ਹੋਏ।
ਉਨ੍ਹਾਂ ਨੇ ਦੱਸਿਆ ਕਿ ਅਣਪਛਾਤੇ ਹਮਲਾਵਰਾਂ ਨੇ ਕੱਪੜੇ ਨਾਲ ਪੀੜਤ ਕਾਰੋਬਾਰੀ ਦੇ ਦੋਵੇਂ ਹੱਥ ਅਤੇ ਪੈਰ ਬੰਨ੍ਹ ਦਿੱਤੇ ਅਤੇ ਉਨ੍ਹਾਂ ਦੀ ਇੰਨੀ ਕੁੱਟਮਾਰ ਕੀਤੀ ਕਿ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਘਰ ਦੇ ਕੰਮ ਕਰਨ ਵਾਲੇ ਕਰਮਚਾਰੀ ਨੇ ਬੰਗਲੇ ਵਿਚ ਉਨ੍ਹਾਂ ਦੀ ਲਾਸ਼ ਦੇਖੀ ਅਤੇ ਪੁਲਸ ਨੂੰ ਸੂਚਿਤ ਕੀਤਾ। ਅਧਿਕਾਰੀ ਮੁਤਾਬਕ ਲਾਸ਼ 'ਤੇ ਡੂਘੇ ਸੱਟਾਂ ਦੇ ਨਿਸ਼ਾਨ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹਮਲਾਵਰਾਂ ਦੀ ਭਾਲ 'ਚ ਜੁੱਟ ਗਈ ਹੈ।
ਮੋਦੀ ਸਰਕਾਰ ਨੇ ਦੇਸ਼ ਨੂੰ ਬਦਲਿਆ, 'ਅੱਛੇ ਦਿਨ' ਲਿਆਈ : ਨੱਢਾ
NEXT STORY