ਪਟਨਾ—ਬਿਹਾਰ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮਹਾਗਠਜੋੜ ਤੋੜ ਕੇ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਉਣ ਦੇ ਖਿਲਾਫ ਉਪ ਮੁੱਖ ਮੰਤਰੀ ਤੇਜਸਵੀ ਯਾਦਵ 'ਜਨਾਦੇਸ਼ ਅਪਮਾਨ ਯਾਤਰਾ' ਕਰ ਰਹੇ ਹਨ। ਉਹ ਆਪਣੀ ਇਸ ਯਾਤਰਾ ਦੀ ਜਾਣਕਾਰੀ ਟਵਿੱਟਰ ਅਕਾਉਂਟ ਅਤੇ ਫੇਸਬੁੱਕ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ। ਫਿਲਹਾਲ ਉਹ ਆਪਣੇ ਇਕ ਟਵੀਟ ਦੇ ਚਲਦੇ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ। ਉਨ੍ਹਾਂ ਨੇ ਆਪਣੇ ਟਵੀਟ 'ਚ ਸਵੇਰ ਦੇ ਨਾਸ਼ਤੇ ਨੂੰ ਡਿਨਰ ਕਹਿ ਦਿੱਤਾ, ਜਿਸ ਕਾਰਨ ਲੋਕਾਂ ਵੱਲੋਂ ਉਨ੍ਹਾਂ ਦੇ ਟਵੀਟ 'ਤੇ ਦਿਲਚਸਪ ਜਵਾਬ ਦਿੱਤੇ ਜਾ ਰਹੇ ਹਨ।
ਪਟਾਕਾ ਕਾਰਖਾਨੇ 'ਚ ਧਮਾਕਾ, 5 ਦੀ ਮੌਤ
NEXT STORY