ਫ਼ਰੀਦਕੋਟ (ਰਾਜਨ) : ਸਥਾਨਕ ਜੇਲ ਵਿੱਚੋਂ ਲਗਭਘ ਤੀਸਰੀ ਵਾਰ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ’ਤੇ ਪੁਲਸ ਵੱਲੋਂ ਜੇਲ ਅਧਿਕਾਰੀਆਂ ਨਾਲ ਮਿਲ ਕੇ ਇਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਡੀ.ਐੱਸ.ਪੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਇਹ ਵੀਡੀਓ ਹਵਾਲਾਤੀ ਰਾਜਨ ਭੰਡਾਰੀ ਵਾਸੀ ਫਿਰੋਜ਼ਪੁਰ ਜਿਸ’ਤੇ 302, ਐੱਨ.ਡੀ.ਪੀ.ਐੱਸ ਅਤੇ ਹੋਰ ਸੰਗੀਨ ਮਾਮਲੇ ਦਰਜ ਹਨ ਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦ ਪੁਸ਼ਟੀ ਲੈਣ ਲਈ ਜੇਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਵਾਲਾਤੀ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਇਸਨੇ ਦੱਸਿਆ ਕਿ ਇਹ ਵੀਡੀਓ ਉਸਨੇ ਉਸ ਵੇਲੇ ਬਣਾਈ ਸੀ ਜਦੋਂ ਉਹ ਗੋਇੰਦਵਾਲ ਜੇਲ ਵਿਚ ਬੰਦ ਸੀ ਅਤੇ ਹਵਾਲਾਤੀ ਦੇ ਕਹਿਣ ਅਨੁਸਾਰ ਉਸਦੀ ਇਹ ਵੀਡੀਓ ਇਸਦੇ ਕਿਸੇ ਰਿਸ਼ਤੇਦਾਰ ਨੇ ਸ਼ੋਸ਼ਲ ਮੀਡੀਆ ’ਤੇ ਪਾਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜੇਲ ਅਧਿਕਾਰੀਆਂ ਵੱਲੋਂ ਲਿਖਤੀ ਕਾਰਵਾਈ ਕਰਨ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਮੀਦਵਾਰਾਂ ਦੀਆਂ ਚੋਣ ਸਰਗਰਮੀਆਂ ਤੇਜ਼ ਪਰ ਵੋਟਰਾਂ ਵਿਚ ਛਾਇਆ ਖਾਮੋਸ਼ੀ ਦਾ ਆਲਮ
NEXT STORY