ਨਵੀਂ ਦਿੱਲੀ (ਏਜੰਸੀ)- ਦੱਖਣ-ਪੂਰਬੀ ਦਿੱਲੀ ਦੇ ਸਰਿਤਾ ਵਿਹਾਰ 'ਚ ਐਤਵਾਰ ਨੂੰ ਇਕ ਡੰਪਰ ਨੇ ਇਕ ਖੜ੍ਹੀ ਕ੍ਰੇਨ ਅਤੇ ਟਰੈਫਿਕ ਪੁਲਸ ਲਈ ਸੀਸੀਟੀਵੀ ਲਗਾਉਣ ਦੇ ਕੰਮ 'ਚ ਜੁਟੇ ਕਰਮਚਾਰੀਆਂ ਨੂੰ ਲਿਜਾ ਰਹੇ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਇਕ ਕੰਪਨੀ ਦੇ ਮਨੁੱਖੀ ਸਰੋਤ (ਐੱਚਆਰ) ਪ੍ਰਬੰਧਕ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ, ਹਾਦਸਾ ਤੜਕੇ ਕਰੀਬ 3.20 ਵਜੇ ਹੋਇਆ, ਜਦੋਂ ਹਰਿਆਣਾ ਰਜਿਸਟਰੇਸ਼ਨ ਗਿਣਤੀ ਵਾਲਾ ਡੰਪਰ ਨੋਇਡਾ ਵੱਲ ਆ ਰਿਹਾ ਸੀ।
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਗਮ ਵਿਹਾਰ ਵਾਸੀਆਂ ਉਮੇਸ਼ (23), ਪ੍ਰਵੀਨ (35) ਅਤੇ ਸੂਰਜ (34) ਵਜੋਂ ਹੋਈ ਹੈ। ਸੂਰਜ ਇਕ ਕੰਪਨੀ 'ਚ ਐੱਚਆਰ ਮੈਨੇਜਰ ਸੀ। ਉਸ ਬਾਰੇ ਹੋਰ ਜਾਣਕਾਰੀ ਉਸ ਦੇ ਮਾਲਕ ਤੋਂ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੀ ਪਛਾਣ ਆਕਾਸ਼ (20) ਅਤੇ ਅਨੂਪ (26) ਤੇ ਰੋਹਿਣੀ ਵਾਸੀ ਖੇਮ ਸਿੰਘ (40) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸੰਗਮ ਵਿਹਾਰ ਵਾਸੀ ਇਕ ਹੋਰ ਕਰਮਚਾਰੀ ਸੁਧੀਰ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ। ਪੁਲਸ ਦੇ ਅਨੁਸਾਰ, ਡੰਪਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਅਤੇ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਹਾਲਾਤ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
AP ; ਚੱਲਦੀ ਬੱਸ 'ਚ ਲੱਗ ਗਈ ਅੱਗ ! ਵਾਲ-ਵਾਲ ਬਚੀ ਯਾਤਰੀਆਂ ਦੀ ਜਾਨ
NEXT STORY