ਬੈਂਗਲੁਰੂ - ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਦੇਸ਼ਭਰ ਵਿਚ ਭਾਰਤ ਬੰਦ ਸ਼ਾਮ ਚਾਰ ਵਜੇ ਤੱਕ ਭਾਰਤ ਬੰਦ ਬੁਲਾਇਆ। ਇਸ ਦੌਰਾਨ ਵਿਰੋਧ ਪ੍ਰਦਰਸ਼ਨ ਹੋਏ ਅਤੇ ਸਰਕਾਰ ਵਲੋਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਦੌਰਾਨ ਬੈਂਗਲੁਰੂ ਵਿਚ ਇੱਕ ਕਿਸਾਨ ਨੇਤਾ ਦੀ ਐੱਸ.ਯੂ.ਵੀ. ਡੀ.ਸੀ.ਪੀ. ਦੇ ਪੈਰ 'ਤੇ ਚੜ੍ਹ ਗਈ। ਹਾਲਾਂਕਿ, ਸਮਾਂ ਰਹਿੰਦੇ ਹੋਏ ਹੋਰ ਪੁਲਸ ਮੁਲਾਜ਼ਮਾਂ ਨੇ ਡੀ.ਸੀ.ਪੀ. ਦੇ ਪੈਰ ਨੂੰ ਕਾਰ ਦੇ ਪਹੀਏ ਤੋਂ ਹੇਠਾਂ ਖਿੱਚ ਲਿਆ।
ਇਹ ਵੀ ਪੜ੍ਹੋ - 84 ਸਿੱਖ ਕਤਲੇਆਮ ਮਾਮਲੇ 'ਚ ਸਿੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ NCM ਨਾਲ ਕੀਤੀ ਮੁਲਾਕਾਤ
ਬੈਂਗਲੁਰੂ ਵਿਚ ਹੋਈ ਘਟਨਾ ਵਿਚ ਡੀ.ਸੀ.ਪੀ. ਧਰਮੇਂਦਰ ਕੁਮਾਰ ਮੀਨਾ ਨੂੰ ਹੱਲਕੀ ਸੱਟ ਲੱਗੀ ਹੈ। ਇਹ ਉਸ ਦੌਰਾਨ ਹੋਇਆ, ਜਦੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਸੀ। ਡੀ.ਸੀ.ਪੀ. ਅਤੇ ਹੋਰ ਪੁਲਸ ਮੁਲਾਜ਼ਮ ਤੁਮਕੁਰੁ ਰੋਡ 'ਤੇ ਬਣੇ 'ਗੋਰਾਗੁੰਟੇ ਪਾਲਿਆ ਜੰਕਸ਼ਨ' 'ਤੇ ਪੋਸਟੇਡ ਸਨ। ਇਨ੍ਹਾਂ ਸਾਰੇ ਪੁਲਿਸ ਮੁਲਾਜ਼ਮਾਂ ਦਾ ਕੰਮ ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਤੋਂ ਰੋਕਣਾ ਸੀ। ਇਸ ਦੌਰਾਨ ਇੱਕ ਐੱਸ.ਯੂ.ਵੀ. ਨੇ ਸ਼ਹਿਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ - ਆਰ.ਬੀ.ਆਈ. ਨੇ ਆਰ.ਬੀ.ਐੱਲ. ਬੈਂਕ 'ਤੇ ਲਗਾਇਆ ਦੋ ਕਰੋੜ ਦਾ ਜੁਰਮਾਨਾ
ਘਟਨਾ ਸਥਾਨ 'ਤੇ ਖੜ੍ਹੇ ਪੁਲਸ ਅਤੇ ਹੋਰ ਅਧਿਕਾਰੀਆਂ ਨੇ ਐੱਸ.ਯੂ.ਵੀ. ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਕਾਰ ਡੀ.ਸੀ.ਪੀ. ਧਰਮਿੰਦਰ ਕੁਮਾਰ ਦੇ ਪੈਰ 'ਤੇ ਚੜ੍ਹ ਗਈ। ਡੀ.ਸੀ.ਪੀ. ਨੂੰ ਤੁਰੰਤ ਫਰਸਟ-ਏਡ ਦੀ ਸਹੂਲਤ ਉਪਲੱਬਧ ਕਰਵਾਈ ਗਈ। ਹਾਲਾਂਕਿ, ਡੀ.ਸੀ.ਪੀ. ਨੂੰ ਜ਼ਿਆਦਾ ਗੰਭੀਰ ਸੱਟ ਨਹੀਂ ਲੱਗੀ, ਜਿਸ ਦੀ ਵਜ੍ਹਾ ਨਾਲ ਕੁੱਝ ਦੇਰ ਬਾਅਦ ਉਨ੍ਹਾਂ ਨੇ ਮੁੜ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ। ਪੁਲਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਹੈ ਅਤੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜੰਮੂ 'ਚ ਕੋਰੋਨਾ ਦਾ ਕਹਿਰ, ਸਕੂਲ ਦੇ 32 ਬੱਚੇ ਆਏ ਪਾਜ਼ੇਟਿਵ
NEXT STORY