ਐਂਟਰਟੇਨਮੈਂਟ ਡੈਸਕ - ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਰਵਾਇਤੀ ਵਿਆਹਾਂ ਦੇ ਗੰਭੀਰ ਮਾਹੌਲ ਨੂੰ ਕਾਮੇਡੀ ਸ਼ੋਅ ਵਿੱਚ ਬਦਲ ਕੇ ਰੱਖ ਦਿੱਤਾ ਹੈ। ਆਮ ਤੌਰ 'ਤੇ ਫੇਰਿਆਂ ਦੌਰਾਨ ਪੰਡਿਤ ਜੀ ਮੰਤਰਾਂ ਨਾਲ ਰਸਮਾਂ ਪੂਰੀਆਂ ਕਰਵਾਉਂਦੇ ਹਨ, ਪਰ ਇੱਕ 'Gen Z' ਪੰਡਿਤ ਜੀ ਨੇ ਮੰਡਪ ਵਿੱਚ ਲਾੜੇ ਨੂੰ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨਾਲ ਸਬੰਧਤ ਅਜਿਹਾ ਸਵਾਲ ਕਰ ਦਿੱਤਾ ਕਿ ਉੱਥੇ ਮੌਜੂਦ ਹਰ ਸ਼ਖਸ ਹੱਸ-ਹੱਸ ਕੇ ਲੋਟ-ਪੋਟ ਹੋ ਗਿਆ। ਇਹ ਵੀਡੀਓ ਸਾਬਤ ਕਰਦੀ ਹੈ ਕਿ ਵਿਆਹ ਦੇ ਗੰਭੀਰ ਪਲਾਂ ਵਿੱਚ ਵੀ ਥੋੜ੍ਹੀ ਜਿਹਾ ਹਾਸਾ ਮਜ਼ਾਕ ਚੱਲਦਾ ਹੈ।
ਇਹ ਵੀ ਪੜ੍ਹੋ: B'day Spl; ਪਿੰਡ ਦੋਸਾਂਝ ਕਲਾਂ ਤੋਂ ਨਿਕਲ ਕੇ ਦੁਸਾਂਝਾਂਵਾਲਾ ਕਿਵੇਂ ਬਣਿਆ 'ਗਲੋਬਲ ਸਟਾਰ', ਜਾਣੋ ਦਿਲਚਸਪ ਸਫ਼ਰ
‘ਨੋਰਾ ਫਤੇਹੀ ਤੁਹਾਡੀ ਕੀ ਲੱਗਦੀ?’
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਡਿਤ ਜੀ ਨੇ ਫੇਰੇ ਕਰਵਾਉਂਦੇ-ਕਰਵਾਉਂਦੇ ਅਚਾਨਕ ਲਾੜੇ ਨੂੰ ਪੁੱਛਿਆ- "ਇਸ ਹਿਸਾਬ ਨਾਲ ਨੋਰਾ ਫਤੇਹੀ ਤੁਹਾਡੀ ਕੀ ਲੱਗੀ?"। ਇਹ ਸੁਣ ਕੇ ਲਾੜਾ-ਲਾੜੀ ਅਤੇ ਸਾਰੇ ਮਹਿਮਾਨ ਹੈਰਾਨ ਰਹਿ ਗਏ ਅਤੇ ਥੋੜ੍ਹੀ ਦੇਰ ਲਈ ਮੰਡਪ ਵਿੱਚ ਸੰਨਾਟਾ ਛਾ ਗਿਆ ਅਤੇ ਫਿਰ ਸਾਰੇ ਹੱਸਣ ਲੱਗੇ। ਇਸ 'ਤੇ ਪਹਿਲਾਂ ਤਾਂ ਲਾੜਾ ਵੀ ਕਨਫਿਊਜ਼ ਹੋ ਗਿਆ ਪਰ ਫਿਰ ਉਸ ਨੇ ਝਿਜਕਦੇ ਹੋਏ ਜਵਾਬ ਦਿੱਤਾ, "ਭੈਣ?", ਇਸ 'ਤੇ ਪੰਡਿਤ ਜੀ ਨੇ ਜਵਾਬ ਦਿੱਤਾ, "ਮਾਂ... ਉਹ ਤੁਹਾਡੇ ਤੋਂ ਬਹੁਤ ਵੱਡੀ ਹੈ। ਜਿੱਥੇ ਵੀ ਮਿਲੇ, ਪੈਰ ਛੂਹ ਕੇ ਪ੍ਰਣਾਮ ਕਰ ਲੈਣਾ ਅਤੇ ਮੇਰੀ ਵੱਲੋਂ ਹੈਲੋ ਕਹਿ ਦੇਣਾ"। ਪੰਡਿਤ ਜੀ ਦੀ ਇਸ ਹਾਜ਼ਰ-ਜਵਾਬੀ ਨੇ ਇਸ ਪਲ ਨੂੰ ਯਾਦਗਾਰ ਬਣਾ ਦਿੱਤਾ ਹੈ। ਜਿਵੇਂ ਹੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਹੋਈ, ਇਹ ਤੇਜ਼ੀ ਨਾਲ ਵਾਇਰਲ ਹੋ ਗਈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਪਸਰਿਆ ਮਾਤਮ; 1000 ਫਿਲਮਾਂ 'ਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਨੇ ਛੱਡੀ ਦੁਨੀਆ
ਯਾਤਰੀਆਂ ਨਾਲ ਭਰੀ Train 'ਚ ਬੰਬ! ਕਾਸ਼ੀ ਐਕਸਪ੍ਰੈਸ 'ਚ ਪੈ ਗਈਆਂ ਭਾਜੜਾਂ, ਛਾਲਾਂ ਮਾਰ ਗਏ ਲੋਕ
NEXT STORY