ਨੈਸ਼ਨਲ ਡੈਸਕ : ਹੋਲੀ ਦਾ ਤਿਉਹਾਰ ਖੁਸ਼ੀਆਂ ਤੇ ਰੰਗਾਂ ਦੀ ਸੌਗਾਤ ਲੈ ਕੇ ਆਉਂਦਾ ਹੈ, ਪਰ ਅਸਲੀ ਮੁਸ਼ਕਲ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਸਕਿਨ ਤੋਂ ਪੱਕੇ ਰੰਗ ਹਟਾਉਣ ਦੀ ਬਾਰੀ ਆਉਂਦੀ ਹੈ। ਅਕਸਰ ਲੋਕ ਰੰਗ ਛੁਡਾਉਣ ਲਈ ਸਾਬਣ ਜਾਂ ਫੇਸਵਾਸ਼ ਨਾਲ ਚਿਹਰੇ ਨੂੰ ਜ਼ੋਰ-ਜ਼ੋਰ ਨਾਲ ਰਗੜਦੇ ਹਨ, ਜਿਸ ਨਾਲ ਚਮੜੀ 'ਤੇ ਜਲਣ, ਰੈਸ਼ੇਜ਼ ਅਤੇ ਖੁਸ਼ਕੀ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਸੀਂ ਵੀ ਇਸ ਵਾਰ ਹੋਲੀ ਦੇ ਪੱਕੇ ਰੰਗਾਂ ਤੋਂ ਚਿੰਤਤ ਹੋ, ਤਾਂ ਮਹਿੰਗੇ ਬਿਊਟੀ ਪ੍ਰੋਡਕਟਸ ਦੀ ਬਜਾਏ ਘਰ ਵਿੱਚ ਮੌਜੂਦ ਕੁਦਰਤੀ ਚੀਜ਼ਾਂ ਨਾਲ ਬਿਨਾਂ ਕਿਸੇ ਨੁਕਸਾਨ ਦੇ ਰੰਗ ਸਾਫ਼ ਕਰ ਸਕਦੇ ਹੋ।
ਘਰ ਵਿੱਚ ਤਿਆਰ ਕਰੋ ਇਹ ਖਾਸ ਸਕ੍ਰਬ
ਹੋਲੀ ਦੇ ਰੰਗਾਂ ਨੂੰ ਹਟਾਉਣ ਲਈ ਤੁਸੀਂ ਬੜੀ ਆਸਾਨੀ ਨਾਲ ਇੱਕ ਪ੍ਰਭਾਵਸ਼ਾਲੀ ਸਕ੍ਰਬ ਬਣਾ ਸਕਦੇ ਹੋ। ਇਸ ਲਈ ਤੁਹਾਨੂੰ 2 ਵੱਡੇ ਚਮਚ ਬੇਸਣ, 1 ਵੱਡਾ ਚਮਚ ਦਹੀਂ, 1 ਛੋਟਾ ਚਮਚ ਨਾਰੀਅਲ ਤੇਲ, ਚੁਟਕੀ ਭਰ ਹਲਦੀ ਅਤੇ 1 ਛੋਟਾ ਚਮਚ ਸ਼ਹਿਦ ਦੀ ਲੋੜ ਪਵੇਗੀ।
ਬਣਾਉਣ ਦਾ ਤਰੀਕਾ: ਇੱਕ ਸਾਫ਼ ਬਾਊਲ ਵਿੱਚ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਗਾੜ੍ਹਾ ਪੇਸਟ ਬਣਾ ਲਓ। ਜੇਕਰ ਪੇਸਟ ਜ਼ਿਆਦਾ ਸੁੱਕਾ ਲੱਗੇ ਤਾਂ ਇਸ ਵਿੱਚ ਥੋੜ੍ਹਾ ਜਿਹਾ ਗੁਲਾਬ ਜਲ ਜਾਂ ਕੱਚਾ ਦੁੱਧ ਮਿਲਾਇਆ ਜਾ ਸਕਦਾ ਹੈ।
ਵਰਤਣ ਦਾ ਤਰੀਕਾ: ਸਭ ਤੋਂ ਪਹਿਲਾਂ ਚਿਹਰੇ ਨੂੰ ਸਾਦੇ ਪਾਨੀ ਨਾਲ ਧੋ ਲਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ 10-15 ਮਿੰਟ ਲਈ ਲਗਾਓ। ਜਦੋਂ ਇਹ ਸੁੱਕਣ ਲੱਗੇ ਤਾਂ ਹੱਥਾਂ ਨੂੰ ਗਿੱਲਾ ਕਰਕੇ ਹਲਕੇ ਹੱਥਾਂ ਨਾਲ ਗੋਲਾਈ ਵਿੱਚ ਮਸਾਜ ਕਰਦੇ ਹੋਏ ਇਸ ਨੂੰ ਉਤਾਰ ਦਿਓ ਅਤੇ ਬਾਅਦ ਵਿੱਚ ਨਾਰਮਲ ਪਾਣੀ ਨਾਲ ਮੂੰਹ ਧੋ ਲਓ।
ਹੋਰ ਅਸਰਦਾਰ ਘਰੇਲੂ ਉਪਾਅ
ਨਾਰੀਅਲ ਤੇਲ ਦੀ ਮਸਾਜ: ਰੰਗ ਵਾਲੀ ਜਗ੍ਹਾ 'ਤੇ ਨਾਰੀਅਲ ਤੇਲ ਲਗਾ ਕੇ ਕੁਝ ਦੇਰ ਛੱਡ ਦਿਓ ਅਤੇ ਫਿਰ ਨਰਮ ਕੱਪੜੇ ਨਾਲ ਸਾਫ਼ ਕਰੋ। ਇਸ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ।
ਦਹੀਂ ਅਤੇ ਹਲਦੀ ਦਾ ਪੈਕ: ਦਹੀਂ ਵਿੱਚ ਹਲਦੀ ਮਿਲਾ ਕੇ 15 ਮਿੰਟ ਲਈ ਲਗਾਓ। ਇਹ ਚਮੜੀ ਨੂੰ ਮੁਲਾਇਮ ਬਣਾਉਣ ਵਿੱਚ ਮਦਦਗਾਰ ਹੈ।
ਬੇਸਣ ਅਤੇ ਦੁੱਧ: ਕੱਚੇ ਦੁੱਧ ਅਤੇ ਬੇਸਣ ਦਾ ਪੇਸਟ ਚਮੜੀ ਤੋਂ ਰੰਗ ਹਟਾਉਣ ਦੇ ਨਾਲ-ਨਾਲ ਗਲੋ (glow) ਵੀ ਵਧਾਉਂਦਾ ਹੈ।
ਐਲੋਵੇਰਾ ਅਤੇ ਸ਼ਹਿਦ: ਸੰਵੇਦਨਸ਼ੀਲ ਸਕਿਨ ਲਈ ਇਹ ਮਿਸ਼ਰਣ ਬਹੁਤ ਵਧੀਆ ਹੈ ਕਿਉਂਕਿ ਇਹ ਚਮੜੀ ਨੂੰ ਠੰਢਕ ਦਿੰਦਾ ਹੈ।
ਰੰਗ ਛੁਡਾਉਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਚਿਹਰੇ ਨੂੰ ਕਦੇ ਵੀ ਜ਼ੋਰ ਨਾਲ ਨਾ ਰਗੜੋ।
ਰੰਗ ਸਾਫ਼ ਕਰਨ ਲਈ ਗਰਮ ਪਾਣੀ ਦੀ ਬਜਾਏ ਗੁਣਗੁਣੇ ਪਾਣੀ ਦੀ ਵਰਤੋਂ ਕਰੋ।
ਜੇਕਰ ਹਲਕਾ ਰੰਗ ਰਹਿ ਜਾਵੇ, ਤਾਂ ਪੈਟਰੋਲੀਅਮ ਜੈਲੀ ਨਾਲ ਮਸਾਜ ਕਰਕੇ ਉਸ ਨੂੰ ਸਾਫ਼ ਕੀਤਾ ਜਾ ਸਕਦਾ ਹੈ।
ਹੋਲੀ ਖੇਡਣ ਤੋਂ ਪਹਿਲਾਂ ਚਮੜੀ 'ਤੇ ਤੇਲ ਜਾਂ ਮਾਇਸਚਰਾਈਜ਼ਰ ਜ਼ਰੂਰ ਲਗਾਓ ਅਤੇ ਰੰਗ ਉਤਾਰਨ ਤੋਂ ਬਾਅਦ ਵੀ ਸਕਿਨ ਨੂੰ ਹਾਈਡ੍ਰੇਟ ਰੱਖਣ ਲਈ ਮਾਇਸਚਰਾਈਜ਼ਰ ਦੀ ਵਰਤੋਂ ਕਰੋ।
ਕੋਈ ਵੀ ਨਵਾਂ ਨੁਸਖ਼ਾ ਵਰਤਣ ਤੋਂ ਪਹਿਲਾਂ ਪੈਚ ਟੈਸਟ (Patch Test) ਜ਼ਰੂਰ ਕਰ ਲਓ ਤਾਂ ਜੋ ਐਲਰਜੀ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
NEXT STORY