ਨਵੀਂ ਦਿੱਲੀ - ਕੇਂਦਰ ਸਰਕਾਰ ਦੀ ਨਵੀਂ ਖੇਤੀਬਾੜੀ ਨੀਤੀਆਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਵਿਚਾਲੇ ਸਾਰੇ ਆਪਣੇ ਤਰੀਕੇ ਨਾਲ ਮਦਦ ਕਰ ਰਹੇ ਹਨ। ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਵੀ ਸ਼ਾਮਲ ਹੋਏ ਹਨ। ਆਪਣੀਆਂ ਮੰਗਾਂ ਅਤੇ ਨਾਅਰਿਆਂ ਵਿਚਾਲੇ ਬੱਚੇ ਸਮਾਂ ਕੱਢ ਕੇ ਆਨਲਾਈਨ ਪੜ੍ਹਾਈ ਵੀ ਕਰ ਰਹੇ ਹਨ। ਇਸ ਨੂੰ ਵੇਖਦੇ ਹੋਏ ਬਸੰਤ ਕੁੰਜ ਦੇ ਨੌਜਵਾਨ ਸਮਾਜਸੇਵੀ ਅਭਿਸ਼ੇਕ ਜੈਨ ਨੇ ਉਨ੍ਹਾਂ ਲਈ ਵਾਈ-ਫਾਈ ਲਵਾ ਦਿੱਤਾ ਹੈ। ਹੁਣ ਵੱਡੀ ਗਿਣਤੀ ਵਿੱਚ ਬੱਚੇ ਉਸ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੇ ਯੂਜਰ ਆਈ.ਡੀ. ਅਤੇ ਪਾਸਵਰਡ ਪੋਸਟਰ 'ਤੇ ਲਿਖ ਕੇ ਟੰਗ ਦਿੱਤਾ ਹੈ ਤਾਂ ਕਿ ਕੋਈ ਵੀ ਜ਼ਰੂਰਤਮੰਦ ਇਸ ਦਾ ਇਸਤੇਮਾਲ ਕਰ ਸਕੇ।
ਇਸ ਸੂਬੇ 'ਚ ਹੁਣ ਕੋਰੋਨਾ ਜਾਂਚ ਕਰਵਾਉਣ ਲਈ ਡਾਕਟਰ ਦੇ ਸਲਾਹ ਦੀ ਜ਼ਰੂਰਤ ਨਹੀਂ
ਅਭਿਸ਼ੇਕ ਨੇ ਦੱਸਿਆ ਕਿ ਕਿਸਾਨ ਹਨ, ਤਾਂ ਅਸੀਂ ਹਾਂ। ਅਜਿਹੇ ਵਿੱਚ ਜਦੋਂ ਕਿਸਾਨ ਸੜਕ 'ਤੇ ਅੰਦੋਲਨ ਕਰ ਰਹੇ ਹਨ ਤਾਂ ਉਸ ਦੌਰਾਨ ਹਰ ਕਿਸੇ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇੱਥੇ ਮੈਂ ਵੱਡੀ ਗਿਣਤੀ ਵਿੱਚ ਬੱਚਿਆਂ ਨੂੰ ਵੇਖਿਆ ਹੈ। ਕਈ ਤਾਂ ਸਮਾਂ ਕੱਢ ਕੇ ਪੜਾਈ ਵੀ ਕਰ ਰਹੇ ਹਨ। ਮੈਨੂੰ ਲੱਗਾ ਕਿ ਜੇਕਰ ਇਨ੍ਹਾਂ ਨੂੰ ਫ੍ਰੀ ਡਾਟਾ ਦੀ ਮਦਦ ਮਿਲ ਜਾਵੇ ਤਾਂ ਉਨ੍ਹਾਂ ਦੇ ਕੰਮ ਆ ਸਕਦਾ ਹੈ। ਇਸ ਲਈ ਉਨ੍ਹਾਂ ਨੇ ਇੱਥੇ ਵਾਈ-ਫਾਈ ਲਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਜ਼ਰੂਰਤ ਪਈ ਤਾਂ ਕੁੱਝ ਹੋਰ ਥਾਵਾਂ 'ਤੇ ਉਹ ਲਗਾਉਣਗੇ। ਤਾਂ ਕਿ ਜਿਹੜੇ ਲੋਕ ਘਰੋਂ ਬਾਹਰ ਹਨ, ਉਹ ਇਸ ਫ੍ਰੀ ਡਾਟਾ ਦਾ ਇਸਤੇਮਾਲ ਕਰ ਘਰਾਂ ਵਿੱਚ ਗੱਲ ਕਰ ਸਕਣ। ਬੀਤੇ ਚਾਰ ਦਿਨਾਂ ਤੋਂ ਉਹ ਲਗਾਤਾਰ ਉੱਥੇ ਆ ਰਹੇ ਹਨ। ਰਾਸ਼ਨ-ਪਾਣੀ ਦੀ ਮਦਦ ਉਹ ਕਿਸਾਨਾਂ ਨੂੰ ਪਹੁੰਚਾ ਰਹੇ ਹਨ।
ਪੈਂਗੋਂਗ ਝੀਲ 'ਚ ਚੀਨ ਨੂੰ ਮੁੰਹਤੋੜ ਜਵਾਬ ਦੇਵੇਗੀ ਭਾਰਤ ਦੀ ਆਧੁਨਿਕ ਕਿਸ਼ਤੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਪੈਂਗੋਂਗ ਝੀਲ 'ਚ ਚੀਨ ਨੂੰ ਮੁੰਹਤੋੜ ਜਵਾਬ ਦੇਵੇਗੀ ਭਾਰਤ ਦੀ ਆਧੁਨਿਕ ਕਿਸ਼ਤੀ
NEXT STORY