ਜੀਂਦ- ਹਰਿਆਣਾ ਦੇ ਜੀਂਦ 'ਚ ਸਾਲ ਭਰ 'ਚ ਅੱਧਾ ਏਕੜ 'ਚ 35 ਤਰ੍ਹਾਂ ਦੀ ਸਬਜ਼ੀ ਦੀ ਖੇਤੀ ਕਰਨ ਵਾਲੇ ਕਿਸਾਨ ਪਿੰਡ ਅਮਰਹੇੜੀ ਵਾਸੀ ਹਵਾ ਸਿੰਘ ਦੇ ਖੇਤ 'ਚ ਮੰਗਲਵਾਰ ਨੂੰ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਪਹੁੰਚੇ। ਜਿੱਥੇ ਉਨ੍ਹਾਂ ਨੇ ਕਿਸਾਨ ਹਵਾ ਸਿੰਘ ਦੇ ਘੱਟ ਜ਼ਮੀਨ 'ਤੇ ਬਿਹਤਰ ਖੇਤੀ ਕਰਨ ਦੀ ਪ੍ਰਸ਼ੰਸਾ ਕੀਤੀ। ਚੌਟਾਲਾ ਨੇ ਮੌਕੇ 'ਤੇ ਹੀ ਬਾਗਬਾਨੀ ਅਧਿਕਾਰੀਆਂ ਨੇ ਕਿਸਾਨ ਹਵਾ ਸਿੰਘ ਦੇ ਖੇਤ 'ਚ ਸਬਸਿਡੀ 'ਤੇ ਪਾਲੀ ਹਾਉਸ ਲਗਾਉਣ ਅਤੇ ਡੀ.ਸੀ. ਨੂੰ ਉਸ ਦੇ ਖੇਤ 'ਚ ਸਬਸਿਡੀ 'ਤੇ ਸੋਲਰ ਸਿਸਟਮ ਲਗਾਉਣ ਦਾ ਆਦੇਸ਼ ਦਿੱਤਾ। ਖੇਤ 'ਚ ਪਹੁੰਚਣ 'ਤੇ ਉੱਪ ਮੁੱਖ ਮੰਤਰੀ ਵੱਖ ਹੀ ਅੰਦਾਜ 'ਚ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਉੱਥੇ ਹੀ ਬੈਠ ਕੇ ਕਿਸਾਨ ਹਵਾ ਸਿੰਘ ਨਾਲ ਖਾਣਾ ਖਾਧਾ। ਇਸ ਦੇ ਨਾਲ ਹੀ ਦੁਸ਼ਯੰਤ ਨੇ ਹਵਾ ਸਿੰਘ ਤੋਂ ਖੇਤੀ ਕਰਨ ਦੇ ਤਰੀਕੇ ਬਾਰੇ ਬਾਰੀਕੀ ਨਾਲ ਜਾਣਕਾਰੀ ਲਈ। ਕਿਸਾਨ ਹਵਾ ਸਿੰਘ ਨੇ ਦੱਸਿਆ ਕਿ ਉਹ 30 ਸਾਲਾਂ ਤੋਂ ਸਬਜ਼ੀ ਦੀ ਖੇਤੀ ਕਰ ਰਹੇ ਹਨ। ਉਹ ਸਿਰਫ਼ 7ਵੀਂ ਜਮਾਤ ਤੱਕ ਪੜ੍ਹੇ ਹੋਏ ਹਨ।
ਪਹਿਲਾਂ ਹਵਾ ਸਿੰਘ ਠੇਕੇ 'ਤੇ ਜ਼ਮੀਨ ਲੈ ਕੇ ਕਣਕ, ਝੋਨੇ ਵਰਗੀ ਰਵਾਇਤੀ ਖੇਤੀ ਕਰਦੇ ਸਨ ਪਰ ਇਸ 'ਚ ਉਨ੍ਹਾਂ ਨੂੰ ਕੋਈ ਖ਼ਾਸ ਮੁਨਾਫ਼ਾ ਨਹੀਂ ਦਿੱਸਿਆ ਤਾਂ ਠੇਕੇ ਦੀ ਜ਼ਮੀਨ ਛੱਡ ਕੇ ਆਪਣੀ ਅੱਧਾ ਏਕੜ ਜ਼ਮੀਨ 'ਤੇ ਸਬਜ਼ੀ ਉਗਾਉਣੀ ਸ਼ੁਰੂ ਕਰ ਦਿੱਤੀ। ਰਵਾਇਤੀ ਖੇਤੀ ਕਰ ਕੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਹਨ ਪਰ ਸਬਜ਼ੀਆਂ ਦੀ ਖੇਤੀ ਕਰ ਕੇ ਆਪਣੇ ਦੋਵੇਂ ਬੱਚਿਆਂ ਬੇਟੇ ਅਤੇ ਬੇਟੀ ਨੂੰ ਪੜ੍ਹਾਇਆ। ਬੇਟੀ ਦਾ ਵਿਆਹ ਕਰ ਦਿੱਤਾ ਅਤੇ ਬੇਟਾ ਨੌਕਰੀ ਲਈ ਤਿਆਰੀ ਕਰ ਰਿਹਾ ਹੈ। ਹਵਾ ਸਿੰਘ ਨੇ ਦੱਸਿਆ ਕਿ ਉਸ ਦੀ ਅੱਧਾ ਏਕੜ ਜ਼ਮੀਨ 'ਤੇ ਸਾਲਾਨਾ ਆਮਦਨੀ ਤਿੰਨ ਲੱਖ ਰੁਪਏ ਹੈ। ਇਸ ਅੱਧਾ ਏਕੜ ਜ਼ਮੀਨ ਨਾਲ ਹੀ ਪੂਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਸਬਜ਼ੀਆਂ ਵੇਚਣ ਲਈ ਉਹ ਆੜ੍ਹਤੀਆਂ 'ਤੇ ਵੀ ਨਿਰਭਰ ਨਹੀਂ ਹਨ। ਹਰ ਰੋਜ਼ ਸਵੇਰੇ 5 ਵਜੇ ਸਬਜ਼ੀ ਮੰਡੀ ਜਾ ਕੇ ਖ਼ੁਦ ਸਬਜ਼ੀ ਵੇਚਦੇ ਹਨ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕਿਸਾਨ ਹਵਾ ਸਿੰਘ ਦੂਜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹਨ। ਇਸ ਲਈ ਵਿਭਾਗਾਂ ਨੂੰ ਵੀ ਇਸ ਤਰ੍ਹਾਂ ਦੇ ਕਿਸਾਨਾਂ ਨੂੰ ਉਦਾਹਰਣ 'ਤੇ ਤੌਰ 'ਤੇ ਦੂਜੇ ਕਿਸਾਨਾਂ ਸਾਹਮਣੇ ਦਿਖਾਉਣਾ ਚਾਹੀਦਾ ਹੈ ਤਾਂ ਕਿ ਕਿਸਾਨ ਰਵਾਇਤੀ ਖੇਤੀ ਨੂੰ ਛੱਡ ਕੇ ਇਸ ਤਰ੍ਹਾਂ ਦੀ ਫਸਲ ਉਗਾ ਸਕਣ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਮੂ-ਕਸ਼ਮੀਰ: ਬੁਰਕਾ ਪਹਿਨ ਕੇ ਆਈ ਮਹਿਲਾ ਅਤੇ CRPF ਬੰਕਰ ’ਤੇ ਸੁੱਟ ਦਿੱਤਾ ਪੈਟਰੋਲ ਬੰਬ
NEXT STORY