ਨਵੀਂ ਦਿੱਲੀ- ਦੇਸ਼ ਦੇ ਸਾਬਕਾ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੂੰ ਰਾਜਧਾਨੀ ਦਿੱਲੀ ਵਿਚ ਕੋਈ ਚੰਗਾ ਘਰ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੂੰ ਅਜਿਹੇ ਘਰ ਦੀ ਭਾਲ ਹੈ, ਜੋ ਉਨ੍ਹਾਂ ਦੀਆਂ ਦਿਵਿਆਂਗ ਧੀਆਂ ਪ੍ਰਿਯੰਕਾ ਅਤੇ ਮਾਹੀ ਦੇ ਹਿਸਾਬ ਨਾਲ ਸਹੀ ਹੋਵੇ। ਦੱਸ ਦੇਈਏ ਕਿ ਚੀਫ਼ ਜਸਟਿਸ ਸੇਵਾਮੁਕਤ ਹੋ ਚੁੱਕੇ ਹਨ ਅਤੇ ਚੀਫ਼ ਜਸਟਿਸ ਦੇ ਤੌਰ 'ਤੇ ਮਿਲੇ ਸਰਕਾਰੀ ਘਰ ਨੂੰ ਉਨ੍ਹਾਂ ਨੂੰ 30 ਅਪ੍ਰੈਲ ਨੂੰ ਖਾਲੀ ਕਰਨਾ ਹੈ। ਅਜਿਹੇ ਵਿਚ ਕੋਈ ਚੰਗਾ ਘਰ ਨਹੀਂ ਮਿਲ ਰਿਹਾ ਹੈ।
ਘਰ ਨਾ ਮਿਲਣ ਕਰ ਕੇ ਚੀਫ਼ ਜਸਟਿਸ ਨੇ ਕਿਹਾ ਕਿ ਹਰ ਪਬਲਿਕ ਸਪੇਸ ਇਕੋ ਜਿਹੇ ਹਨ। ਲੰਬੇ ਸਮੇਂ ਤੋਂ ਸਾਡਾ ਸਮਾਜ ਦਿਵਿਆਂਗਾਂ ਨੂੰ ਨਜ਼ਰ-ਅੰਦਾਜ਼ ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਅਤੇ ਪਤਨੀ ਕਲਪਨਾ ਦਾਸ ਦੀਆਂ ਦੋ ਧੀਆਂ ਹਨ- ਪ੍ਰਿਯੰਕਾ ਅਤੇ ਮਾਹੀ। ਦੋਵੇਂ ਧੀਆਂ Nemaline myopathy ਨਾਂ ਦੇ ਸਿੰਡਰੋਮ ਤੋਂ ਪੀੜਤ ਹਨ। ਇਸ ਬੀਮਾਰੀ ਵਿਚ ਹੱਡੀਆਂ ਦਾ ਠੀਕ ਤਰ੍ਹਾਂ ਨਾਲ ਵਿਕਾਸ ਨਹੀਂ ਹੁੰਦਾ ਅਤੇ ਇਸ ਨਾਲ ਸਰੀਰ ਕਾਫੀ ਕਮਜ਼ੋਰ ਰਹਿੰਦਾ ਹੈ। ਇਹ ਇਕ ਜਨੈਟਿਕ ਬੀਮਾਰੀ ਹੈ, ਜੋ ਅਕਸਰ ਜਨਮਜਾਤ ਹੁੰਦੀ ਹੈ।
ਚੰਦਰਚੂੜ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ ਵਿਚ ਦੋਵੇਂ ਧੀਆਂ ਤਾਂ ਹੱਡੀਆਂ ਅਤੇ ਮਾਸ ਭਰ ਸੀ। ਉਨ੍ਹਾਂ ਦੀ ਮਾਂ ਨੇ ਇਹ ਸਮਝਦੇ ਹੋਏ ਉਨ੍ਹਾਂ ਨੂੰ ਇਗਨੋਰ ਕੀਤਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਬਚਾਉਣਾ ਮੁਸ਼ਕਲ ਹੋਵੇਗਾ। ਅਸੀਂ ਦੋਹਾਂ ਧੀਆਂ ਨੂੰ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ। ਇਨ੍ਹਾਂ ਧੀਆਂ ਨੇ ਉਨ੍ਹਾਂ ਦੇ ਅਤੇ ਪੂਰੇ ਪਰਿਵਾਰ ਦੀ ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਨੂੰ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਜ਼ੋਰ ਦਿੱਤਾ ਹੈ ਕਿ ਦਿਵਿਆਂਗਾਂ ਨਾਲ ਜੁੜੇ ਮਾਮਲਿਆਂ ਦੀ ਅਦਾਲਤਾਂ ਵਿਚ ਤੇਜ਼ੀ ਨਾਲ ਸੁਣਵਾਈ ਕੀਤੀ ਜਾਵੇ।
ਘਰੋਂ ਮਾਤਾ ਵੈਸ਼ਣੋਦੇਵੀ ਜਾਣ ਲਈ ਨਿਕਲੇ 4 ਦੋਸਤ ; ਫ਼ਿਰ ਜੋ ਹੋਇਆ, ਦੇਖਣ ਵਾਲਿਆਂ ਦੀਆਂ ਵੀ ਨਿਕਲ ਗਈਆਂ ਚੀਕਾਂ
NEXT STORY