ਨੈਸ਼ਨਲ ਡੈਸਕ- ਝਾਰਖੰਡ ਸੂਬੇ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਡੈਮ 'ਚ ਨਹਾਉਣ ਗਏ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਹ ਮਾਮਲਾ ਸਰਾਏਕੇਲਾ ਅਧੀਨ ਆਉਂਦੇ ਕਪਾਲੀ ਨੇੜੇ ਬਣੇ ਡੋਬੋ ਡੈਮ ਦਾ ਹੈ, ਜਿੱਥੇ 4 ਨੌਜਵਾਨ ਡੈਮ 'ਚ ਨਹਾਉਣ ਗਏ ਸੀ, ਜਿੱਥੇ ਨਹਾਉਂਦੇ ਹੋਏ ਉਹ ਚਾਰੋਂ ਡੁੱਬਣ ਲੱਗੇ ਤਾਂ 2 ਦੋਸਤ ਕਿਸੇ ਤਰ੍ਹਾਂ ਤੈਰ ਕੇ ਬਾਹਰ ਆ ਗਏ, ਜਦਕਿ 2 ਨੌਜਵਾਨ ਜਾਨ ਬਚਾਉਣ 'ਚ ਕਾਮਯਾਬ ਨਾ ਹੋ ਸਕੇ ਤੇ ਉਨ੍ਹਾਂ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ।
ਨੌਜਵਾਨਾਂ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਦੀਆਂ ਚੀਕਾਂ ਨਿਕਲ ਗਈਆਂ। ਇਸ ਮਗਰੋਂ ਇਲਾਕੇ ਦੇ ਕੁਝ ਲੋਕ ਉਨ੍ਹਾਂ ਦੀ ਮਦਦ ਲਈ ਆਏ ਤੇ ਆ ਕੇ ਉਨ੍ਹਾਂ ਨੇ ਡੁੱਬਦੇ ਨੌਜਵਾਨਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ। ਇਸ ਮਗਰੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਜਮਸ਼ੇਦਪੁਰ ਦੇ ਗੋਲਪਹਾੜੀ ਵਾਸੀ ਅਸ਼ੀਸ਼ ਕੁਮਾਰ ਸਿੰਘ ਤੇ ਗੋਲਮੁਰੀ ਨਿਵਾਸੀ ਅਮਰਜੀਤ ਕੁਮਾਰ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਸੜਕ ਪਾਰ ਕਰਦੇ ਸਮੇਂ ਨੌਜਵਾਨ ਨਾਲ ਵਾਪਰ ਗਈ ਅਣਹੋਣੀ ! ਨਹੀਂ ਸੋਚਿਆ ਸੀ ਇੰਝ ਹੋਵੇਗੀ ਮੌਤ
ਜਾਣਕਾਰੀ ਅਨੁਸਾਰ ਇਹ ਚਾਰੋਂ ਨੌਜਵਾਨ ਇਕ ਪ੍ਰਾਈਵੇਟ ਨੌਕਰੀ ਕਰਦੇ ਸਨ ਤੇ ਘਰੋਂ ਇਹ ਵੈਸ਼ਣੋਦੇਵੀ ਦਾ ਕਹਿ ਕੇ ਨਿਕਲੇ ਸਨ। ਇਸ ਦੌਰਾਨ ਇਹ ਡੈਮ 'ਤੇ ਨਹਾਉਣ ਆ ਗਏ ਤੇ ਇਹ ਅਣਹੋਣੀ ਵਾਪਰ ਗਈ। ਜਾਨ ਬਚਾਉਣ 'ਚ ਕਾਮਯਾਬ ਹੋਣ ਵਾਲੇ ਦੋਵੇਂ ਦੋਸਤ ਮੌਕੇ ਤੋਂ ਫਰਾਰ ਹੋ ਗਏ ਹਨ, ਜਿਸ ਮਗਰੋਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਕਤਲ ਦਾ ਸ਼ੱਕ ਜਤਾ ਰਹੇ ਹਨ। ਫਿਲਹਾਲ ਇਹ ਮਾਮਲਾ ਪੁਲਸ ਲਈ ਇਕ ਪਹੇਲੀ ਬਣ ਗਿਆ ਹੈ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਵਨਜੀਵੀ' ਰਮਈਆ ਦਾ ਦਿਹਾਂਤ, ਸਾਲ 2017 'ਚ ਪਦਮਸ਼੍ਰੀ ਨਾਲ ਕੀਤਾ ਗਿਆ ਸੀ ਸਨਮਾਨਤ
NEXT STORY