ਨੈਸ਼ਨਲ ਡੈਸਕ- ਗੁਜਰਾਤ ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕੱਛ ਜ਼ਿਲ੍ਹਾ ਭੂਚਾਲ ਕਾਰਨ ਕੰਬ ਗਿਆ ਹੈ। ਇੱਥੇ ਆਏ ਭੂਚਾਲ ਦੀ ਤੀਬਰਤਾ 3.3 ਰਹੀ। ਭੂਚਾਲ ਖੋਜ ਸੰਸਥਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਭੂਚਾਲ ਵੀਰਵਾਰ ਸਵੇਰੇ 9.52 ਵਜੇ ਆਇਆ, ਜਿਸ ਦੀ ਤੀਬਰਤਾ 3.3 ਰਹੀ ਤੇ ਇਸ ਦਾ ਕੇਂਦਰ ਕੱਛ ਜ਼ਿਲ੍ਹੇ ਦੇ ਬੇਲਾ ਤੋਂ 16 ਕਿੱਲੋਮੀਟਰ ਦੱਖਣ-ਪੱਛਮ ਵੱਲ ਸੀ।
ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਦੇ ਕੱਛ ਇਲਾਕੇ 'ਚ ਭੂਚਾਲ ਦੇ ਝਟਕੇ ਅਕਸਰ ਹੀ ਮਹਿਸੂਸ ਕੀਤੇ ਜਾਂਦੇ ਹਨ। ਇੱਥੇ ਸਾਲ 2001 'ਚ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ 13 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ ਤੇ 1.60 ਲੱਖ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਬਣ ਗਿਆ ਅੱਗ ਦਾ ਗੋਲ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ ਦੇ ਕਈ ਇਲਾਕਿਆਂ 'ਚ ਪੈ ਰਿਹਾ ਭਾਰੀ ਮੀਂਹ, ਨਦੀਆਂ 'ਚ ਵਧਿਆ ਪਾਣੀ ਦਾ ਪੱਧਰ
NEXT STORY