ਚੇਨਈ— ਚੇਨਈ ਤੋਂ 300 ਕਿਲੋਮੀਟਰ ਦੂਰੀ ’ਤੇ ਬੰਗਾਲ ਦੀ ਖਾੜੀ ਵਿਚ ਸਮੁੰਦਰ ਅੰਦਰ ਮੰਗਲਵਾਰ ਨੂੰ 5.1 ਤੀਬਰਤਾ ਦਾ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐੱਨ. ਸੀ. ਐੱਸ.) ਨੇ ਦੱਸਿਆ ਕਿ ਦੁਪਹਿਰ 12 ਵਜ ਕੇ 35 ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਤੋਂ 296 ਕਿਲੋਮੀਟਰ ਦੂਰ ਦੱਖਣੀ-ਦੱਖਣੀ ਪੂਰਬ ’ਚ ਬੰਗਾਲ ਦੀ ਖਾੜੀ ਵਿਚ 10 ਕਿਲੋਮੀਟਰ ਦੀ ਡੂੰਘਾਈ ’ਚ ਸਥਿਤ ਸੀ।
ਭੂਚਾਲ ਦਾ ਕੇਂਦਰ ਚੇਨਈ ਤੋਂ 320 ਕਿਲੋਮੀਟਰ ਪੂਰਬੀ-ਉੱਤਰੀ-ਪੂਰਬੀ ਵਿਚ ਸੀ। ਸਥਾਨਕ ਵਾਸੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਹੋਈ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਝਟਕੇ ਮਹਿਸੂਸ ਕੀਤੇ ਗਏ। ਅਡਯਾਰ ਅਤੇ ਤਿਰੂਵਨੀਮਿਊਰ ਵਰਗੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਝਟਕੇ ਮਹਿਸੂਸ ਕੀਤੇ। ਕੁਝ ਲੋਕਾਂ ਨੇ ਟਵਿੱਟਰ ’ਤੇ ਕਿਹਾ ਕਿ ਉਨ੍ਹਾਂ ਦੇ ਘਰ ਦੇ ਫਰਨੀਚਰ ਵੀ ਹਿੱਲ ਰਹੇ ਸਨ।
ਜੰਮੂ-ਕਸ਼ਮੀਰ ਦੀ ਬਦਲੀ ਤਸਵੀਰ; ਬਾਰਾਮੂਲਾ ’ਚ ਨਵੇਂ ਸਰਕਾਰੀ ਡਿਗਰੀ ਦਾ ਨਿਰਮਾਣ ਜ਼ੋਰਾਂ ’ਤੇ
NEXT STORY